BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਜੀ.ਐਨ.ਐਮ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਰੈਡਕਰਾਸ ਦਿਵਸ

ਜਲੰਧਰ 8 ਮਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਜੀ.ਐਨ.ਐਮ ਵਿਦਿਆਰਥੀਆਂ ਵਲੋਂ ਵਿਸ਼ਵ ਰੈਡਕਰਾਸ ਦਿਵਸ ਮਨਾਇਆ ਗਿਆ।ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੇ ਪੀੜਿਤ ਮਨੁੱਖਤਾ ਦੀ ਸੇਵਾ ਬਿਨ੍ਹਾਂ ਭੇਦਭਾਵ ਦੇ ਕਰਦੇ ਰਹਿਣ ਦਾ ਵਿਛਾਰ ਦੇਣ ਵਾਲੇ ਅਤੇ ਰੈਡਕਰਾਸ ਅਭਿਆਨ ਨੂੰ ਜਨਮ ਦੇਣ ਵਾਲੇ ਮਹਾਨ ਮਨੁੱਖਤਾ ਪ੍ਰੇਮੀ ਜੀਨ ਹੇਨਰੀ ਡਿਊਨੇਂਟ ਨੂੰ ਸ਼ਰਧਾਂਜਲੀ ਦਿੰਦੇ ਹੋਏ ਮਨੁੱਖਤਾ ਦੀ ਸੇਵਾ ਕਰਣ ਦਾ ਪ੍ਰਣ ਲਿਆ।ਵਿਦਿਆਰਥੀਆਂ ਮੰਨਤ, ਮਨਦੀਪ, ਹਰਪ੍ਰੀਤ, ਦੀਪਿਕਾ, ਨਵਦੀਪ, ਗੁਰਪਿੰਦਰ, ਇੰਦਰਪ੍ਰੀਤ, ਨਿਸ਼ਾ, ਰੋਬਾਟ, ਬਲਵਿੰਦਰ  ਆਦਿ ਨੇ ਜਮੀਨ ਨੇ ਕਰਾਸ ਬਣਾ ਸਭ ਨੂੰ ਇਸਦੇ ਪ੍ਰਤੀ ਜਾਗਰੂਕ ਕੀਤਾ।ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦੇ ਹੋਏ ਦੱਸਿਆ ਕਿ ਰੈਡਕਰਾਸ ਵਲੋਂ ਚਲਾਏ ਗਏ ਖੂਨਦਾਨ ਜਾਗਰੂਕਤਾ ਅਭਿਆਨ ਦੇ ਕਾਰਨ ਹੀ ਅੱਜ ਥੈਲੇਸਿਮਿਆ, ਕੈਂਸਰ, ਐਨੀਮਿਆ ਵਰਗੀਆਂ ਅਨੇਕਾਂ ਜਾਨਲੇਵਾ ਬਿਮਾਰੀਆਂ ਤੋਂ ਹਜਾਰਾਂ ਲੋਕਾਂ ਦੀ ਜਾਨ ਬੱਚ ਰਹੀ ਹੈ।

No comments: