BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘਰੋੜੀ

ਮਿੰਨੀ ਕਹਾਣੀ
ਵਿਨੋਦ ਫ਼ਕੀਰਾ
ਕਣਕ ਕੱਟਣ ਅਤੇ ਸਾਂਭ ਸੰਭਾਲ ਤੋਂ ਬਾਅਦ ਲੋਕੀ ਆਪਣੀਆਂ ਸੁੱਖਾਂ ਮੁਤਾਬਿਕ ਮਨੌਤਾਂ ਮਨਾਉਣ ਲਈ ਜਗ੍ਹਾ ਜਗ੍ਹਾ ਲੰਗਰ ਲਗਾ ਰਹੇ ਸਨ ਅਤੇ ਨਿਆਜ਼ਾਂ ਦੇ ਰਹੇ ਸਨ। ਅਚਨਾਕ ਛੁੱਟੀ ਹੋਣ ਕਰਕੇ ਮੈਂ ਆਪਣੇ ਪਿੰਡ ਗਿਆ ਤਾਂ ਮੇਰੇ ਸੁਭਾਗ ਨਾਲ ਸ਼ਾਮ ਨੂੰ ਨਿਆਜ਼ ਵਾਲੇ ਸਮੇਂ ਹੀ ਪਿੰਡ ਨੂੰ ਜਾਂਦੇ ਰਾਹ ਤੇ ਰੋਣਕ ਲੱਗੀ ਵੇਖ ਕੇ ਮੈਂ ਗੱਡੀ ਖੜੀ ਕਰ ਲਈ ਇੱਕਠੇ ਹੋਏ ਬੱਚਿਆ ਵਿੱਚੋ ਆਪਣਾ ਬਚਪਨ ਯਾਦ ਆਉਣ ਲੱਗਾ ''ਸ਼ਾਮ ਪੈਦੇਂ ਹੀ ਮੈਂ, ਬੰਤਾ ਅਤੇ ਮੁਲਖਾ ਤਿੰਨੇ ਹੀ ਇੱਕਠੇ ਹੋ ਕੇ ਪਿੰਡੋ ਬਾਹਰ ਵਾਲੀ ਮੜੀ ਤੇ ਪੁੱਜ ਜਾਣਾ ਉੱਥੇ  ਜਿਆਦਾ ਤਰ ਨਿਆਣੇ ਹੀ ਹੁੰਦੇ ਸਨ ਅਤੇ ਜਾਂ ਫਿਰ ਉਹ ਜਿਨ੍ਹਾਂ ਨੇ ਨਿਆਜ਼ ਸੁੱਖੀ ਹੁੰਦੀ ਸੀ ਉਸ ਘਰ ਦੇ ਜੀਅ ਅਤੇ ਇੱਕ ਨਾਈ ਦੇਗ ਲਾਉਹਣ ਵਾਲਾ। ਹੌਲੀਹੌਲੀ ਰੋਣਕ ਵੱਧਦੀ ਜਾਣੀ ਬਾਰ ਬਾਰ ਪਾਏ ਪਜਾਮੇ ਨਾਲ ਹੱਥ ਸਾਫ਼ ਕਰੀ ਜਾਣੇ ਕੀਤੇ ਮਿੱਟੀ ਨਾ ਲੱਗੀ ਰਿਹ ਜਾਵੇ ।ਸਾਰਿਆਂ ਨੇ ਇੱਕ ਦੂਜੇ ਨੂੰ ਨਾਲੋ ਨਾਲ ਯਾਦ ਕਰਵਾਈ ਜਾਣਾ ਕਿ ਲੰਬੜਾ ਦੇ ਵੀ ਦੇਗ ਉਤਰਨੀ ਹੈ ਜਿਉਂ ਸਭ ਨੂੰ ਜਬਾਨੀ ਯਾਦ ਹੁੰਦਾ ਸੀ ਕਿੱਥੇ ਕਿੱਥੇ ਦੇਗਾਂ ਉਤਾਰੀਆਂ ਜਾਣੀਆਂ ਸਨ ਅਮੀਰਾਂ ਗਰੀਬਾਂ ਦੇ ਸਭ ਜੁਆਕ ਇੱਕ ਸਮਾਨ ਹੀ ਹੁੰਦੇ ਸਨ। ਨਿਆਜ਼ ਬਣ ਕੇ ਤਿਆਰ ਹੋ ਗਈ ਘਰ ਵਾਲਿਆਂ ਨੇ ਰੀਤਾਂ ਮੁਤਾਬਿਕ ਅਰਦਾਸ ਕੀਤੀ ਅਤੇ ਨਿਆਜ਼ ਵੰਡਣੀ ਸੁyਰੂ ਕਰ ਦਿੱਤੀ ਸਾਰੇ ਇੱਕ ਦੂਜੇ ਤੋਂ ਅੱਗੇ ਵੱਧ ਕੇ ਨਿਆਜ਼ ਲੈ ਰਹੇ ਸਨ।ਅਸੀਂ ਹਰ ਬਾਰ ਦੇ ਤਰ੍ਹਾਂ ਪਿੱਛੇ ਹੀ ਖੜੇ ਸਾਂ ਸਾਡੀ ਇੱਕੋ ਹੀ ਮਨਸ਼ਾ ਹੁੰਦੀ ਸੀ ਕਿ ਸਾਨੂੰ ਦੇਗ ਦੇ ਹੇਠਾਂ ਲਗੀ ਘਰੋੜੀ ਮਿਲ ਜਾਵੇ ਜਿਸ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਘਰੋੜੀ ਖਾਣ ਦੇ ਲਈ ਅਸੀਂ ਕਾਫ਼ੀ ਦੇਰ ਤੱਕ ਬੈਠੇ ਰਹਿਣਾ ਜੱਦ ਤੱਕ ਦੇਗ ਵਰਤ ਨਹੀਂ ਸੀ ਜਾਂਦੀ, ਬੱਚੇ ਛਾਂਲਾ ਮਾਰ ਮਾਰ ਕੇ ਨਿਆਜ਼ ਲੈ ਰਹੇ ਸਨ ਐਨੇ ਨੂੰ ਇੱਕ ਬੱਚੇ ਨੇ ਆ ਕੇ ਕਿਹਾ ਅੰਕਲ ਜੀ ਨਿਆਜ ਲੈ ਲਵੋ ਤਾਂ ਮੈਂ ਹੜਬਾੜ ਕੇ ਕਿਹਾ ਨਹੀਂ ਮੈਂ ਘਰੋੜੀ ਹੀ ਲੈਣੀ ਹੈ, ਸਿਰਫ ਘਰੋੜੀ'' ਜੱਦ ਮੈਂ ਸੰਭਲ ਕੇ ਵੇਖਿਆ ਤਾਂ ਕਾਰ ਵਿੱਚ ਬੈਠਾ ਅੱਜ ਤੋਂ ਸਾਢੇ ਤਿੰਨ ਦਹਾਕੇ ਪਿੱਛੇ ਜਾ ਕੇ ਬਚਪਨ ਦੇ ਨਜ਼ਾਰੇ ਲੁੱਟ ਰਿਹਾ ਸੀ ਅਤੇ ਨਿਆਜ਼ ਲੈ ਕੇ ਮੰਨਵਿੱਚ ਬੀਤੇ ਬਚਪਨ ਦੀ ਯਾਦ ਦੇ ਕੁੱਝ ਪਲ ਸਕੂਨ ਦੇ ਮਾਣਦੇ ਹੋਇਆਂ ਮੈਂ ਆਪਣੇ ਘਰ ਵੱਲ ਨੂੰ ਚੱਲ ਪਿਆ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ. 098721-97326

No comments: