BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਖੇ 15 ਦਿਨਾਂ ਸਮਰ ਕੈਂਪ ਦਾ ਹੋਇਆ ਸਮਾਪਨ, 162 ਵਿਦਿਆਰਥੀਆਂ ਨੇ ਸਿੱਖੇ ਕਈ ਗੁਣ

  • ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਖੇ ਆਯੋਜਿਤ ਪੰਦਰਾਂ-ਦਿਨਾਂ ਸਮਰ ਕੈਂਪ ਸਮਾਪਨ ਹੋ ਗਿਆ ਜਿਸ ਵਿੱਚ ਅਲੱਗ ਅਲੱਗ ਕਲਾਸਾਂ ਦੇ 163 ਵਿਦਿਆਰਥੀਆਂ ਨੇ ਹਿੱਸਾ ਲਿਆ
ਕਪੂਰਥਲਾ 16 ਜੂਨ (ਗੁਰਕੀਰਤ ਸਿੰਘ)- ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇੱਸ ਕੈਂਪ ਵਿੱਚ ਰਾਸ਼ਟਰੀ ਖਿਆਤੀ ਪ੍ਰਾਪਤ ਕੋਚ ਪੁਨੀਤ ਅਤੇ ਉਹਨਾਂ ਦੀ ਪਤਨੀ ਕਰਮਜੀਤ ਕੌਰ ਨੇ ਸਵੈ-ਸੁਰਖਿਆ, ਮੈਡਮ ਮਨਪ੍ਰੀਤ, ਮੈਡਮ ਕੁਲਬੀਰ, ਮੈਡਮ ਸ਼ਰਨਜੀਤ ਅਤੇ ਮੈਡਮ ਨਿਸ਼ੂ ਨੇ ਸਟਿਚਿੰਗ, ਟੇਲਰਿੰਗ ਅਤੇ ਕੁਕਿੰਗ, ਮੈਡਮ ਬਬਿਤਾ ਅਤੇ ਮੈਡਮ ਰਾਜਵੰਤ ਨੇ ਡਰਾਇੰਗ ਅਤੇ ਫਾਈਨ ਆਰਟਸ, ਮੈਡਮ ਸ਼ੀਤਲ ਸੰਧੂ ਨੇ ਡਾਂਸ, ਡਾ. ਅਸ਼ਵਨੀ ਰਾਣਾ ਅਤੇ ਮੈਡਮ ਇੰਦਰਾਨੀ ਬੋਸ ਨੇ ਇੰਗਲਿਸ਼ ਸਪੀਕਿੰਗ, ਸ਼੍ਰੀ ਸੁਨੀਲ ਕੁਮਾਰ ਅਤੇ ਸ਼੍ਰੀ ਸੁਨੀਲ ਸਿੰਘ ਨੇ ਸੰਗੀਤ ਸਬੰਧੀ ਅਲੱਗ ਅਲੱਗ ਹੁਨਰ ਹੁਨਰ ਸਿਖਾਏ। ਪ੍ਰਿੰਸੀਪਲ ਡਾ ਗਰਗ ਨੇ ਕੈਂਪ ਦੀ ਸਮਾਪਤੀ ਤੋਂ ਬਾਅਦ ਬਚਿੱਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਦੇ ਬਹੁਮੁਖੀ ਵਿਕਾਸ ਲਈ ਸਹਾਈ ਹੁੰਦੇ ਹਨ ਅਤੇ ਸਾਰਿਆਂ ਨੂੰ ਅਜਿਹੇ ਪ੍ਰੋਗ੍ਰਾਮਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਰੇ ਵਿਦਿਆਰਥੀ, ਜਿੰਨ੍ਹਾ ਨੇ ਵੀ ਇਸ ਸਮਰ ਕੈਂਪ ਵਿੱਚ ਕਰਵਾਏ ਗਏ ਅਲੱਗ ਅੱਲਗ ਕਾਰਜਕ੍ਰਮਾਂ ਵਿੱਚ ਭਾਗ ਲਿਆ ਹੈ ਉਹਨਾਂ ਨੂੰ ਕਾਲਜ ਵਲੋਂ ਸਰਟੀਫਿਕੇਟ ਦਿੱਤੇ ਜਾਣਗੇ। ਉਹਨਾਂ ਸਮਰ ਕੈਂਪ ਨੂੰ ਕਾਮਯਾਬੀ ਨਾਲ ਨੇਪਰੇ ਚਾੜ੍ਹਨ ਲਈ ਕੋਆਰਡੀਨੇਟਰਸ ਮੈਡਮ ਸਾਰਿਕਾ ਕਾਂਡਾ ਅਤੇ ਮੈਡਮ ਜਸਪ੍ਰੀਤ ਦਾ ਵੀ ਧੰਨਵਾਦ ਕੀਤਾ।

No comments: