BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੱਖ-ਵੱਖ ਝਗੜਿਆਂ ਵਿੱਚ 2 ਔਰਤਾਂ ਜ਼ਖਮੀ

ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਜ਼ਖਮੀ
ਜਲਾਲਾਬਾਦ 1 ਜੂਨ (ਬਬਲੂ ਨਾਗਪਾਲ)-ਹਸਪਤਾਲ ਵਿੱਚ ਜੇਰੇ ਇਲਾਜ ਸੀਤਾ ਰਾਣੀ ਪਤਨੀ ਸੰਦੀਪ ਸਿੰਘ ਪਿੰਡ ਹਜਾਰਾ ਰਾਮ ਸਿੰਘ ਵਾਲਾ ਨੇ ਕਿਹਾ ਕਿ ਉਨਾਂ ਦੀ ਗਲੀ ਵਿੱਚ ਹੀ ਰਹਿਣ ਵਾਲਾ ਵਿਅਕਤੀ ਉਨਾਂ ਨੂੰ ਗਲੀ ਵਿੱਚ ਲੰਘਦੇ-ਟੱਪਦੇ ਗਾਲਾਂ ਕੱਢਦਾ ਰਹਿੰਦਾ ਸੀ ਤੇ ਅੱਜ ਉਕਤ ਵਿਅਕਤੀ 3 ਔਰਤਾਂ ਤੇ ਇੱਕ ਵਿਅਕਤੀ ਨੂੰ ਨਾਲ ਲੇ ਕੇ ਉਨਾਂ ਦੇ ਘਰ ਆ ਗਿਆ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਸ ਦੇ ਪੇਟ ਵਿੱਚ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦਾ ਗਲਾ ਘੁਟ ਦਿੱਤਾ ਤੇ ਉਸ ਦੀ ਸੱਸ ਨੇ ਰੋਲਾ ਸੁਣਿਆ ਤਾਂ ਉਹ ਭੱਜ ਕੇ ਆਈ ਤੇ ਉਨਾਂ ਦੇ ਕੋਲੋਂ ਉਸ ਨੂੰ ਛੁਡਾਇਆ। ਜੇਰੇ ਇਲਾਜ ਸੋਮਾ ਰਾਣੀ ਪਤਨੀ ਰੂਪ ਸਿੰਘ ਪਿੰਡ ਟਿਵਾਨਾ ਕਲਾਂ ਨੇ ਦੱਸਿਆ ਕਿ ਉਸ ਦੀ ਮਾਂ ਨੇ ਕਿਹਾ ਸੀ ਕਿ ਜੋ ਵੀ ਉਸ ਦੀ ਤੇ ਉਸ ਦੇ ਪਤੀ ਦੀ ਸੇਵਾ ਕਰੇਗਾ, ਉਹ ਉਸ ਨੂੰ ਆਪਣੀ ਜਾਇਦਾਦ ਦੇਵੇਗੀ ਤੇ ਉਸ ਨੇ ਕਿਹਾ ਕਿ ਉਸ ਨੇ ਆਪਣੀ ਮਾਂ ਤੇ ਪਿਓ ਦੀ ਬਹੁਤ ਸੇਵਾ ਕੀਤੀ ਤੇ ਉਥੇ ਮਕਾਨ ਵੀ ਬਣਾ ਲਿਆ ਤੇ ਹੁਣ ਜਦ ਉਸ ਦੀ ਮਾਂ ਮਰ ਗਈ ਤਾਂ ਉਸ ਦਾ ਭਰਾ ਤੇ ਪਿਓ ਹੁਣ ਉਸ ਨੂੰ ਉਥੋਂ ਕੱਢਣਾ ਚਾਹੁੰਦੇ ਹਨ ਕਿ ਤੂੰ ਮਕਾਨ ਖਾਲੀ ਕਰ ਤੇ ਉਹ ਹੁਣ ਮਕਾਨ ਕਿਵੇਂ ਛੱਡ ਦੇਵੇ ਤੇ ਉਸ ਦੇ ਭਰਾ ਨੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਸਿਰ ਵਿੱਚ ਗੰਡਾਸੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।

No comments: