BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਔਰਤ ਦੇ ਪੇਟ ਤੋਂ ਕੱਢੀ 20 ਕਿਲੋ ਦੀ ਰਸੌਲੀ

ਹੁਸ਼ਿਆਰਪੁਰ, 29 ਜੂਨ (ਦਲਜੀਤ ਸਿੰਘ)- ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡਾ.ਰਮਨ ਅੱਤਰੀ ਅਤੇ ਉਨ੍ਹਾਂ ਦੀ ਟੀਮ ਨੇ ਮਹਿਲਾ ਦੇ ਪੇਟ ਵਿੱਚੋਂ ਲਗਭਗ 20 ਕਿਲੋ ਦੀ ਰਸੌਲੀ ਕੱਢਣ ਦਾ ਸਫਲ ਆਪ੍ਰੇਸ਼ਨ ਕੀਤਾ। 4 ਘੰਟੇ ਚੱਲੇ ਇਸ ਆਪ੍ਰੇਸ਼ਨ ਦੀ ਸਫਲਤਾ ਤੇ ਸੀਨੀਅਰ ਮੈਡੀਕਲ ਅਫਸਰ ਡਾ.ਰਣਜੀਤ ਘੋਤੜਾ ਨੇ ਤੱਸਲੀ ਦਾ ਪ੍ਰਗਟਾਵਾ ਕੀਤਾ ਅਤੇ ਆਪਣੀ ਟੀਮ ਜਿਸ ਵਿੱਚ ਡਾ.ਰਮਨ ਅੱਤਰੀ ਅਤੇ ਸਹਿਯੋਗੀ ਟੀਮ ਮੈਂਬਰਾਂ ਡਾ. ਨੀਲਮ, ਡਾ.ਸ਼ਿਵਮ, ਸ਼੍ਰੀਮਤੀ ਅਨੂਪੁਰਵਾ, ਸੁਰਿੰਦਰ ਕੌਰ ਵਿੱਚ ਪੂਰਾ ਵਿਸ਼ਵਾਸ ਜਤਾਉਂਦਿਆਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਹਿਲਾ ਦਾ ਇਲਾਜ ਪੂਰੀ ਤਰ੍ਹਾਂ ਮੁਫਤ ਕੀਤਾ ਗਿਆ ਹੈ। ਸੁਰਿੰਦਰ ਕੌਰ ਪਤਨੀ ਹਰਬੰਸ ਸਿੰਘ ਪਿੰਡ ਸ਼ੇਰਗੜ ਦੀ ਰਹਿਣ ਵਾਲੀ ਹੈ। ਇਹ ਮਹਿਲਾ ਆਪਣੀ ਬੀਮਾਰੀ ਦੇ ਇਲਾਜ ਦੇ ਸਬੰਧ ਵਿੱਚ ਮੈਡੀਕਲ ਕਾਲਜ ਅਮ੍ਰਿਤਸਰ ਵੀ ਗਈ ਜਿੱਥੇ ਸਾਰੇ ਟੈਸਟ ਜਿਵੇਂ ਸੀ.ਟੀ.ਸਕੈਨ, ਐਮ.ਆਰ.ਆਈ. ਹੋਣ ਤੋਂ ਬਾਅਦ ਵੀ ਪੇਟ ਦੇ ਟਿਊਮਰ ਦੀ ਕਿਸਮ ਬਾਰੇ ਪੂਰੀ ਤਰਾਂ ਪਤਾ ਲਈ ਲੱਗ ਸਕਿਆ। ਸਗੋਂ ਮਹਿਲਾ ਨੂੰ ਕਿਸੇ ਕੈਂਸਰ ਹਸਪਤਾਲ ਵਿਖੇ ਦਿਖਾਉਣ ਲਈ ਕਿਹਾ ਗਿਆ। ਪਰ ਮਰੀਜ਼ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਅਤੇ ਡਾ.ਰਮਨ ਅੱਤਰੀ ਵਿੱਚ ਪੂਰਾ ਭਰੋਸਾ ਵਿਸ਼ਵਾਸ ਹੋਣ ਕਰਕੇ ਉਨ੍ਹਾਂ ਨੇ ਇੱਥੇ ਇਲਾਜ ਕਰਵਾਉਣਾ ਉਚਿਤ ਸਮਝਿਆ। ਆਪ੍ਰੇਸ਼ਨ ਉਪੰਰਤ ਮਹਿਲਾ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ 3-4 ਦਿਨਾਂ ਵਿੱਚ ਉਸਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ।

No comments: