BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਦੇ 25 ਵਿਦਿਆਰਥੀਆਂ ਨੇ ਕੀਤਾ ਐਨ.ਈ.ਈ.ਟੀ ਕਲਿਅਰ

ਜਲੰਧਰ 24 ਜੂਨ (ਗੁਰਕੀਰਤ ਸਿੰਘ)- ਨੈਸ਼ਨਲ ਇੰਟਰੈਂਸ ਐਂਡ ਐਲੀਜਿਬਿਲੀਟੀ ਟੈਸਟ (ਐਨ.ਈ.ਈ.ਟੀ) ਵਿੱਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਇੱਕ ਵਾਰ ਫਿਰ ਸਫਲਤਾ ਦੇ ਝੰਡਾ ਲਹਰਾਉਂਦੇ ਹੋਏ ਦਿਖਾ ਦਿੱਤਾ ਕਿ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਗਰਵ ਦੇ ਨਾਲ ਦੱਸਿਆ ਕਿ ਸੰਸਥਾ ਦੇ 25 ਵਿਦਿਆਰਥੀਆਂ ਜਿਨ੍ਹਾਂ ਵਿੱਚ ਜਰਨਲ ਕੈਟੇਗਰੀ ਵਿੱਚ ਜਸਰਾਜ ਸਿੰਘ ਨੇ 2969 ਰੈਂਕ, ਗੁਰਨਿਹਾਲ, ਦਿਵਿਆਂਸ਼ੁ ਸ਼ਰਮਾ, ਆਇਨਾ ਸਹਿਗਲ, ਗਗਨਦੀਪ, ਗਰਿਮਾ, ਪ੍ਰਿਆਂਸ਼ੁ ਚਾਵਲਾ, ਅਰਸ਼ਿਆ ਕੌਸ਼ਲ, ਲਵਪ੍ਰੀਤ ਕੌਰ, ਜਸਲੀਨ ਕੌਰ, ਅਲਮਾਸ ਫੰਗੂਰਾ, ਰੁਪਿੰਦਰ ਕੌਰ, ਭਵਿਆ, ਆਦਿਤਿਆ, ਸੁਧਾਂਸ਼ੁ, ਆਕਾਂਕਸ਼ਾ, ਸਾਰਾ, ਹਾਰਦਿਕ, ਐਸ.ਸੀ ਕੈਟੇਗਰੀ ਵਿੱਚ ਮਾਯੁਰ ਦੁਗਲ ਨੇ 3601 ਰੈਂਕ, ਵਿਨੀਤਾ ਕੁਮਾਰੀ ਨੇ 8300 ਰੈਂਕ, ਪ੍ਰਭਜੋਤ ਕੌਰ, ਤਮਨਾ, ੳ.ਬੀ.ਸੀ ਕੈਟੇਗਰੀ, ਵਿੱਚ ਮਨਿੰਦਰ ਸਿੰਘ ਨੇ 1791 ਰੈਂਕ, ਪਸ਼ੂ ਸੈਣੀ ਨੇ ਐਨ.ਈ.ਈ.ਟੀ ਕਲਿਅਰ ਕੀਤਾ ਹੈ। ਸਭ ਵਿਦਿਆਰਥੀਆਂ ਨੇ ਆਪਣੀ ਸਫਲਤਾ ਦਾ ਸਹਿਰਾ ਆਪਣਾ ਮਾਤਾ-ਪਿਤਾ ਦੇ ਨਾਲ ਨਾਲ ਆਪਣੇ ਅਧਿਆਪਕਾਂ ਨੂੰ ਦਿੰਦੇ ਹੋਏ ਕਿਹਾ ਕਿ ਸਾਨੂੰ ਇੱਕ ਹੀ ਮੂਲ ਮੰਤਰ ਦਿੱਤਾ ਗਿਆ ਸੀ ਕਿ ਸਫਲਤਾ ਦਾ ਕੋਈ ਸ਼ਾਰਟਕਟ ਨਹੀਂ ਹੁੰਦਾ।ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨਾਂ੍ਹਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

No comments: