BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਛਾਪੇਮਾਰੀ ਦੌਰਾਣ ਹਜ਼ਾਰਾ ਲੀਟਰ ਲਾਹਣ ਬਰਾਮਦ

ਘਰ ਚੋਂ ਲਾਹਣ ਕੱਢਦੇ ਲਾਹਣ ਕਰਿੰਦੇ ਤੇ ਜਾਣਕਾਰੀ ਦਿੰਦੇ ਡੀ.ਐੱਸ.ਪੀ ਅਸ਼ੋਕ ਸ਼ਰਮਾ
ਜਲਾਲਾਬਾਦ 1 ਜੂਨ (ਬਬਲੂ ਨਾਗਪਾਲ)-ਪੁਲਿਸ ਪ੍ਰਸ਼ਾਸ਼ਨ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪਿੰਡ ਚੱਕ ਬਲੋਚਾਂ (ਮਹਾਲਮ) ਵਿੱਚ ਡੀ.ਐੱਸ.ਪੀ ਅਸ਼ੋਕ ਸ਼ਰਮਾ ਦੀ ਅਗਵਾਈ ਵਿੱਚ ਥਾਣਾ ਸਿਟੀ ਐੱਸ.ਐੱਚ.ਓ. ਲੇਖਰਾਜ ਬੱਟੀ, ਥਾਣਾ ਸਦਰ ਦੇ ਐੱਸ.ਐੱਚ.ਓ. ਜੇ.ਜੇ.ਅਟਵਾਲ ਸਮੇਤ ਪੁਲਸ ਪਾਰਟੀ, ਥਾਣਾ ਅਰਣੀ ਵਾਲਾ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਵਲੋਂ ਛਾਪੇਮਾਰੀ ਕੀਤੀ ਗਈ ਤੇ ਘਰਾਂ ਵਿਚੋਂ ਹਜ਼ਾਰਾਂ ਲੀਟਰ ਘਰ ਦੀ ਕੱਢੀ ਦਾਰੂ ਤੇ ਲਾਹਣ ਬਰਾਮਦ ਕੀਤੀ ਗਈ ਤੇ ਮੌਕੇ 'ਤੇ ਹਜ਼ਾਰਾਂ ਲੀਟਰ ਲਾਹਣ ਡੋਹਲੀ ਵੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਇਸ ਪਿੰਡ ਵਿੱਚ ਹਰ ਵਾਰ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੁੰਦੀ ਹੈ ਤੇ ਅੱਜ ਵੀ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਤੇ ਜੋ ਨਾਲ ਨਹੀ ਲਿਜਾਈ ਜਾ ਸਕਦੀ ਸੀ ਉਸ ਨੂੰ ਉਥੇ ਹੀ ਡੋਲ ਦਿੱਤਾ ਗਿਆ। ਉਨਾਂ ਦੱਸਿਆ ਕਿ  ਛਾਪੇਮਾਰੀ ਦੌਰਾਣ ਪਾਇਆ ਗਿਆ ਕਿ ਉਕਤ ਪਿੰਡ ਦੇ ਲੋਕਾਂ ਵਲੋਂ ਡਰੰਮਾਂ ਆਦਿ ਵਿੱਚ ਕੱਚੀ ਲਾਹਣ ਪਾਉਣ ਤੋਂ ਇਲਾਵਾ ਘਰਾਂ ਵਿੱਚ ਹੀ ਟੋਏ ਪੁੱਟ ਕੇ ਲਾਹਣ ਪਾਈ ਗਈ ਤੇ। ਉਨਾਂ ਕਿਹਾ ਕਿ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਦੇ ਹੋਏ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਜਾਵੇਗੀ। ਇਸ ਮੌਕੇ ਡੀ.ਐੱਸ.ਪੀ. ਅਸ਼ੋਕ ਕੁਮਾਰ ਸ਼ਰਮਾ, ਐਕਸਾਇਜ ਵਿਭਾਗ ਦੇ  ਤੇ ਥਾਣਾ ਸਿਟੀ ਐੱਸ.ਐੱਚ.ਓ. ਲੇਖਰਾਜ ਬੱਟੀ, ਥਾਣਾ ਸਦਰ ਦੇ ਐੱਸ.ਐੱਚ.ਓ. ਜੇ.ਜੇ.ਅਟਵਾਲ ਤੇ ਥਾਣਾ ਅਰਣੀ ਵਾਲਾ ਦੇ ਐੱਸ.ਐੱਚ.ਓ ਬਲਜਿੰਦਰ ਸਿੰਘ ਭਾਰੀ ਪੁਲਸ ਬਲ ਸਮੇਤ ਮੌਜੂਦ ਸਨ।

No comments: