BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਰਾਡਾਇਜ਼ ਕਾਲਜ ਆਫ ਐਜੂਕੇਸ਼ਨ ਵਿੱਚ ਹੈਲਪ ਡੈਸਕ ਕਮੇਟੀ ਦਾ ਗਠਨ

ਜਲੰਧਰ 10 ਜੂਨ (ਜਸਵਿੰਦਰ ਆਜ਼ਾਦ)- ਪੈਰਾਡਾਇਸ ਕਾਲਜ ਆਫ ਐਜੂਕੇਸ਼ਨ ਵਿੱਚ ਸੈਸ਼ਨ 2017-19 ਦੇ ਈ.ਟੀ.ਟੀ ਅਤੇ ਬੀ.ਐਡ ਕੋਰਸਿਜ ਸੰਬੰਧਿਤ ਵਿਦਿਆਰਥੀਆਂ ਨੂੰ ਜਾਣਕਾਰੀ ਦੇਣ ਲਈ ਹੈਲਪ ਡੈਸਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਕੋਰਸ ਵਿੱਚ ਦਾਖਿਲੇ ਸਬੰਧਿਤ ਯੋਗਤਾ, ਸ਼ਰਤਾਂ ਅਤੇ ਨਿਯਮਾਂ ਦੇ ਅਨੁਸਾਰ 10+2, ਈ.ਟੀ.ਟੀ, ਬੀ.ਏ, ਬੀ.ਐਸ.ਸੀ, ਬੀ.ਕਾਮ, ਬੀ.ਟੈਕ, ਐਮ.ਏ, ਐਮ.ਐਸ.ਸੀ, ਐਮ.ਕਾਮ, ਐਮ.ਬੀ.ਏ ਪਾਸ ਕਰ ਅਧਿਆਪਕ ਬਣਮ ਦੇ ਚਾਹਵਾਨ ਵਿਦਿਆਰਥੀਆਂ ਦੀ ਕਾਉਂਸਲਿੰਗ ਕੀਤੀ ਜਾ ਸਕੇ। ਇਸ ਵਿੱਚ ਵਿਦਿਆਰਥੀਆਂ ਨੂੰ ਪੀ.ਐਸ.ਟੀ.ਈ.ਟੀ ਅਤੇ ਸੀ.ਟੀ.ਈ.ਟੀ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਜਾਵੇਗੀ। ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਪ੍ਰੋ.ਸੁਖਬੀਰ ਰੂਪਲ ਨੂੰ ਇਨਚਾਰਜ ਦੇ ਰੂਪ ਵਿੱਚ ਚੁਣਿਆ ਗਿਆ ਹੈ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਦੱਸਿਆ ਕਿ ਕਾਲਜ ਦੇ ਪਿਛਲੇ ਸਾਲਾਂ ਦੇ ਅਕਾਦਮਿਕ ਨਤੀਜਾ, ਗਤੀਵਿਧੀਆ, ਪਲੇਸਮੈਂਟ ਨੂੰ ਦੇਖਦੇ ਹੋਏ ਵਿਦਿਆਰਥੀਆਂ ਵਿੱਚ ਈ.ਟੀ.ਟੀ ਅਤੇ ਬੀ.ਐਡ ਦੇ ਦਾਖਿਲੇ ਸਬੰਧੀ ਇਸ ਸਾਲ ਵਿਸ਼ੇਸ਼ ਰੁਝੇਵਾਂ ਦੇਖਣ ਨੂੰ ਮਿਲ ਰਿਹਾ ਹੈ।

No comments: