BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਖੁੜੰਜ ਵਿਖੇ ਮਲੇਰੀਆਂ ਜਾਗੂਰਤ ਕੈਪ ਲੱਗਾ

ਜਲਾਲਾਬਾਦ 12 ਜੂਨ (ਬਬਲੂ ਨਾਗਪਾਲ)-ਸਿਵਲ ਸਰਜਨ ਫਾਜਿਲਕਾ ਦੇ ਨਿਰਦੇਸ਼ਾ ਅਨੁਸਾਰ ਪੀ. ਐਚ. ਸੀ. ਜੰਡਵਾਲਾ ਭੀਮੇ ਸ਼ਾਹ ਦੇ ਐਸ. ਐਮ ਓ. ਗੁਰਚਰਨ ਸਿੰਘ ਮਾਨ ਦੀ ਅਗਵਾਈ ਹੇਠ ਪਿੰਡ ਖੁੜੰਜ ਵਿਖੇ ਮਲੇਰੀਆ ਜਾਗੂਰਤ ਕੈਪ ਲਗਾਇਆ ਗਿਆ। ਜਾਨਕਾਰੀ ਅਨੁਸਾਰ ਸੈਨਟਰੀ ਇਸਪੈਕਟਰ ਸੁਮਨ ਕੁਮਾਰ ਤੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਖੁੜੰਜ ਵਿੱਖੇ ਵਿੱਚ ਮਲੇਰੀਆਂ ਜਾਗੂਰਤ ਕੈਪ ਲਗਾਇਆਂ ਗਿਆ। ਇਸ ਕੈਪ ਵਿੱਚ ਲੋਕਾਂ ਨੂੰ ਦੱਸਿਆਂ ਗਿਆ ਕਿ ਘਰਾ ਤੇ ਗਲੀਆ ਮਹੱਲਿਆਂ ਅਤੇ ਨਾਲੀਆਂ ਦੇ ਆਲੇ ਦੁਆਲੇ ਪਾਣੀ ਖੜਾਂ ਨਹੀ ਹੋਣ ਦੇਣਾਂ ਚਾਹੀਦਾਂ, ਖੜੇ ਪਾਣੀ ਵਿੱਚ ਮੱਛਰ ਪੈਦਾ ਹੁੰਦਾਂ ਹੈ ਅਤੇ ਕੱਟਣ ਨਾਲ ਮਲੇਰੀਆਂ ਬੁਖਾਰ ਹੋ ਜਾਦਾ ਹੈ। ਇਸ ਤੋ ਬਚਾਓ ਲਈ ਪੂਰੇ ਬਾਜੂ ਵਾਲੇ ਕੱਪੜੇ, ਮੱਛਰਦਾਨੀਆਂ ਦੀ ਵਰਤੋ ਕਰਨੀ ਚਾਹੀਦੀ ਹੈ। ਉਹਨਾਂ ਦੱਸਿਆਂ ਕਿ ਮੱਛਰ ਭਜਾਉਣ ਵਾਲੀਆ ਕਰੀਮਾਂ ਅਤੇ ਖੜੇ ਪਾਣੀ ਤੇ ਕਾਲਾ ਤੇਲ ਪਾਉਣ ਨਾਲ ਇਸ ਤੋ ਬਚਾਉ ਹੋ ਸਕਦਾ ਹੈ। ਜੇ ਕਿਸੇ ਨੂੰ ਮਲੇਰੀਆਂ ਬੁਖਾਰ ਹੋ ਜਾਦਾ ਹੈ ਤਾਂ ਜਲਦੀ ਹੀ ਨਾਲ ਸੁਰਤ ਵਿੱਚ ਨੇੜੇ ਦੀ ਡਿਸਪੈਸਰੀ ਵਿਖੇ ਜਾ ਕੇ ਖੁਨ ਦੀ ਜਾਚ ਤੇ ਇਲਾਜ ਕਰਵਾਇਆ ਜਾ ਸਕੇ, ਇਸ ਕੈਪ ਵਿੱਚ ਲੋੜਵੰਦ ਮਰੀਜਾਂ ਦੀ ਸੇਲਾਈਡਾਂ ਬਣਾਈਆਂ ਗਈਆਂ ਅਤੇ ਕੋਲਰੋ ਕੁਨੀਨ ਦੀਆ ਗੋਲੀਆ, ਸਿਹਤ ਜਾਗੂਰਤਾਂ ਇਸਤਿਹਾਰ ਵੰਡੇ ਗਏ। ਇਸ ਕੈਪ ਵਿੱਚ ਬੀ. ਈ. ਈ. ਪੂਜਾ, ਇਕਬਾਲ ਸਿੰਘ, ਸੁਖਪਾਲ ਕੋਰ ਏ. ਐਨ. ਐਮ. ਅਤੇ ਗੁਰਦਿਆਲ ਸਿੰਘ ਆਦਿ ਹਾਜਰ ਸਨ।

No comments: