BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਦਿੱਤਾ ਸਮਰ ਕੈਂਪ ਵਿੱਚ ਵਾਤਾਵਰਣ ਸੁਰੱਖਿਆ ਦਾ ਸੰਦੇਸ਼

ਜਲੰਧਰ 13 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਖਾਂਬਰਾ ਵਿੱਚ ਸਮਰ ਕੈਂਪ ਕਰਵਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਵੈਸ਼ਨਵੀ, ਹਿਤੇੇਸ਼, ਪੂਰਵੀ, ਤਨਵੀ, ਨਵਰੀਤ, ਪ੍ਰਭਲੀਨ, ਕੋਹੀਨੂਰ, ਪ੍ਰਿੰਸ, ਸੋਹਮ, ਮੁਨੀਸ਼, ਜਸ਼ਨ, ਲਵਪ੍ਰੀਤ, ਦਿਵਿਆ, ਆਕਾਸ਼ ਆਦਿ ਨੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਦਾ ਸੰਦੇਸ਼ ਦਿੰਦੇ ਹੋਏ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਗਾਉਣ ਨੂੰ ਕਿਹਾ। ਨੰਨ੍ਹੇਂ ਵਿਦਿਆਰਥੀਆਂ ਨੇ ਸਕੂਲ ਕੈਂਪਸ, ਕੈਫਟੇਰਿਆ, ਖੇਡ ਦੇ ਮੈਦਾਨ ਵਿੱਚ ਫੁਲਾਂ, ਛਾਂ ਵਾਲੇ, ਡੈਕੋਰੇਸ਼ਨ ਵਾਲੇ ਬੂਟੇ ਲਗਾਏ।ਵਿਦਿਆਰਥੀਆਂ ਨੇ ਇਨ੍ਹਾਂ ਨੂੰ ਲਗਾਉਣ ਦੇ ਨਾਲ ਨਾਲ ਇਨ੍ਹਾਂ ਦੀ ਸੰਭਾਲ ਦੀ ਜਿੰਮੇਦਾਰੀ ਵੀ ਚੁੱਕੀ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਵਾਤਾਵਰਣ ਵਿੱਚ ਆ ਰਹੀ ਵੱਡੇ ਪੱਧਰ ਦੀ ਤਬਦਿਲੀ, ਬਿਜਲੀ, ਪਾਣੀ ਦਾ ਘਾਟ ਹੋਣਾ, ਰੁੱਖਾਂ ਦੀ ਕਟਾਈ ਇਸ ਦਾ ਸਭ ਤੋਂ ਬੁਰਾ ਅਸਰ ਮਨੁੱਖੀ ਜੀਵਨ ਉੱਤੇ ਦੇਖਣ ਨੂੰ ਮਿਲਦਾ ਹੈ ਇਸ ਲਈ ਸਭ ਨੂੰ ਵਾਤਾਵਰਣ ਦੀ ਸੁਰੱਖਿਆ ਲਈ ਬੂਟੇ ਲਗਾ ਉਨ੍ਹਾਂ ਦੀ ਸੰਭਾਲ ਦੀ ਜ਼ਿੰਮੇਦਾਰੀ ਚੁਕਣੀ ਚਾਹੀਦੀ ਹੈ।

No comments: