BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਧਿਆਪਕਾਂ ਨੂੰ ਤਕਨੀਕ ਦੇ ਨਾਲ ਅਪਡੇਟ ਕਰਣ ਦੇ ਮੰਤਵ ਨਾਲ ਕਰਵਾਇਆ ਸੇਂਟ ਸੋਲਜਰ ਵਿੱਚ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ

ਜਲੰਧਰ 12 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਮੈਨੇਜਮੈਂਟ ਐਂਡ ਟੈਕਨੀਕਲ ਇੰਸਟੀਚਿਊਟ ਵਲੋਂ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱੱਚ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਡਾ.ਆਰ.ਕੇ ਪੁਸ਼ਕਰਣਾ ਵਲੋਂ ਕੀਤਾ ਗਿਆ।ਵੱਖ ਵੱਖ ਟੈਕਨੀਕਾਂ, ਪੜਾਉਣ ਦੇ ਪ੍ਰਭਾਵਸ਼ਾਲੀ ਢੰਗ ਆਦਿ ਦੇ ਬਾਰੇ ਵਿੱਚ ਵਿਸਥਾਰ ਨਾਲ ਗੱਲ ਕੀਤੀ ਗਈ।ਇਸ ਮੌਕੇ ਉੱਤੇ ਅਧਿਆਪਕਾਂ ਨੂੰ ਆਸਾਨ ਤਰੀਕਿਆ ਨਾਲ ਸਮਝਾਉਣ, ਵਿਸ਼ੇ ਨੂੰ ਪੇਸ਼ ਕਰਣ ਆਦਿ ਦੇ ਬਾਰੇ ਵਿੱਚ ਦੱਸਿਆ ਗਿਆ।ਇਸਦੇ ਨਾਲ ਹੀ ਅਧਿਆਪਕਾਂ ਦਾ ਰਿਸਰਚ ਪ੍ਰੈਕਰਿਸੇਜ ਨੂੰ ਹੈਂਡਲ ਕਰਣ ਦਾ ਸਾਹਸ ਵਧਾਇਆ ਹੈ।ਪ੍ਰੋਗਰਾਮ ਦਾ ਅੰਤ ਪ੍ਰਤੀਭਾਗੀਆ ਦੇ ਫੀਡਬੈਕ ਸੈਸ਼ਨ ਦੇ ਨਾਲ ਹੋਇਆ।ਪ੍ਰਤੀਭਾਗੀਆ ਨੇ ਕਿਹਾ ਕਿ ਇਸ ਫੈਕਲਟੀ ਡਿਵਲਪਮੈਂਟ ਪ੍ਰੋਗਰਾਮ ਨੇ ਉਨਾਂ੍ਹ ਦੀ ਜਾਣਕਾਰੀ ਅਤੇ ਸਿੱਖਿਆ ਦੇ ਪੱਧਰ ਦੋਨਾਂ ਨੂੰ ਵਧਾਇਆ ਹੈ। ਪ੍ਰੋ.ਅਰੋੜਾ ਨੇ ਕਿਹਾ ਕਿ ਪੜ੍ਹਾਉਣ ਦੇ ਖੇਤਰ ਵਿੱਚ ਆ ਰਹੇ ਨਵੇਂ ਟਰੈਂਡਸ ਅਤੇ ਉਨ੍ਹਾਂ ਨੂੰ ਤਕਨੀਕ ਦੇ ਨਾਲ ਆਸਾਨ ਬਣਾਉਣ ਦੇ ਲਈ ਅਜਿਹੇ ਪ੍ਰੋਗਰਾਮ ਕਰਣਾ ਜਰੂਰੀ ਹੈ।

No comments: