BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੋਗ ਦਾ ਮਹੱਤਵ ਦੱਸਦੇ ਹੋਏ ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਯੋਗ ਦਿਵਸ

ਜਲੰਧਰ 20 ਜੂਨ (ਜਸਵਿੰਦਰ ਆਜ਼ਾਦ)- ਮਾਨਸਿਕ ਸ਼ਾਂਤੀ, ਤੰਦੁਰੁਸਤ ਸਰੀਰ ਵਿੱਚ ਯੋਗ ਦਾ ਮਹੱਤਵ ਦੇ ਬਾਰੇ ਵਿੱਚ ਦੱਸਦੇ ਹੋਏ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਵਲੋਂ ਵਿਸ਼ਵ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਫੈਕਲਟੀ ਮੈਂਬਰਜ਼ ਅਤੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਉੱਤੇ ਵੱਖ-ਵੱਖ ਪ੍ਰਕਾਰ ਦੇ ਯੋਗ ਜਿਵੇਂ ਯੋਗ ਪ੍ਰਯਾਮ, ਯੋਗ ਆਸਣ, ਮੈਡਿਟੇਸ਼ਨ, ੳਮ ਦਾ ਉਚਾਰਣ ਆਦਿ ਵਿਧੀਆਂ ਕਰਵਾਈਆਂ ਅਤੇ ਸਿਖਾਈ ਗਈ। ਇਸਦੇ ਨਾਲ ਹੀ ਯੋਗ ਆਸਣ ਨੂੰ ਸਰੀਰ ਨੂੰ ਸਥਿਰ ਰੱਖਣ, ਆਪਣੇ ਵਿਚਾਰਾਂ ਉੱਤੇ ਕੰਟਰੋਲ ਰੱਖਣ ਅਤੇ ਸਰੀਰ ਵਿਚ ਸਕਰਾਤਮਕ ਊਰਜਾ ਭਰਨ ਲਈ ਸਭ ਤੋਂ ਵਧੀਆ ਢੰਗ ਦੱਸਿਆ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਸ਼ਵ ਯੋਗ ਦਿਵਸ ਦੀ ਵਧਾਈ ਦਿੰਦੇ ਹੋਏ ਯੋਗ ਨੂੰ ਸਿੱਖਿਆ ਸੰਸਥਾਵਾਂ ਵਿੱਚ ਇੱਕ ਸਬਜੈਕਟ ਦੇ ਰੂਪ ਵਿੱਚ ਲਾਗੂ ਕਰਣ ਨੂੰ ਕਿਹਾ। ਇਸ ਮੌਕੇ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ.ਅਲਕਾ ਗੁਪਤਾ ਅਤੇ ਸਾਰੇ ਸਟਾਫ ਮੈਂਬਰਸ ਮੌਜੂਦ ਹੋਏ?

No comments: