BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿਖੇ ਲਗਾਇਆ ਕੈਂਪ

ਜਲੰਧਰ 21 ਜੂਨ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਵਿਖੇ ਨੈਸ਼ਨਲ ਹੈਲਥ ਐਂਡ ਹੈਪੀਨੈਸ ਮਿਸ਼ਨ ਦੇ ਸਹਿਯੋਗ ਨਾਲ ਤੀਜੇ ਅੰਤਰ-ਰਾਸ਼ਟਰੀ ਯੋਗਾ ਦਿਵਨ ਨੂੰ ਸਮਰਪਿਤ ਯੋਗਾ ਕੈਂਪ ਲਗਾਇਆ ਗਿਆ ਜਿਸ ਵਿੱਚ ਕਾਲਜ ਦੇ ਵਿਦਿਆਰਥੀ, ਅਧਿਆਪਕ-ਗਣ, ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਸ਼ਾਮਿਲ ਹੋਏ। ਯੋਗਾ-ਮਾਸਟਰ ਕੋਲਨਲ ਸੇਵਾ ਸਿੰਘ ਨੇ ਇਸ ਮੌਕੇ ਹਾਜਰੀਨ ਨੂੰ ਯੋਗਾ ਦੇ ਬੇਸਿਕ ਗੁਰ ਸਮਝਾਏ ਅਤੇ ਆਪਣੀ ਜਿੰਦਗੀ ਦਾ ਕੁਝ ਕੁ ਸਮਾਂ ਨਿਯਮਿਤ ਤੌਰ ਤੇ ਯੋਗਾ ਨੂੰ ਸਮਰਪਿਤ ਕਰਨ ਨੂੰ ਕਿਹਾ। ਸਾਡਾ ਸ਼ਰੀਰ ਸਾਡੇ ਲਈ ਇਕ ਅਮੁੱਲੀ ਦਾਤ ਹੈ ਅਤੇ ਸਾਨੂੰ ਇਸ ਦਾ ਖਿਆਲ ਰੱਖਣਾ ਚਾਹੀਦਾ ਹੈ। ਯੋਗਾ ਦੇ ਨਾਲ ਅਸੀਂ ਕੁਝ ਕੁ ਮਿੰਟ ਰੋਜਾਨਾ ਕੱਢ ਕੇ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਕੋਲਨਲ ਸੇਵਾ ਸਿੰਘ ਨੇ ਕਿਹਾ। ਉਹਨਾਂ ਘੱਟ ਸਮੇਂ ਵਿੱਚ ਯੋਗਾ ਦੇ ਨਾਲ ਕਿਸ ਤਰਾਂ ਵੱਧ ਤੋਂ ਵੱਧ ਫਾਇਦਾ ਚੁੱਕ ਸਕਦੇ ਹਾਂ, ਇਸ ਸਬੰਧੀ ਗੁਰ ਦੱਸੇ ਅਤੇ ਆਸਣ ਕਰ ਕੇ ਵਿਖਾਏ। ਕੈਂਪ ਤੋਂ ਬਾਅਦ ਕਾਲਜ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ, ਮੈਨੇਜਰ ਸ਼੍ਰੀ ਅਸ਼ਵਨੀ ਅੱਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ ਵਲੋਂ ਕੋਲਨਲ ਸੇਵਾ ਸਿੰਘ ਨੂੰ ਮਿਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਕੋਲਨਲ ਸੇਵਾ ਸਿੰਘ ਨੇ ਦੱਸਿਆ ਕਿ ਨੈਸ਼ਨਲ ਹੈਲਥ ਐਂਡ ਹੈਪੀਨੈਸ ਮਿਸ਼ਨ ਵਲੋਂ ਵਿਰਸਾ-ਵਿਹਾਰ ਵਿਖੇ ਰੋਜਾਨਾ ਸਵੇਰੇ 5.45 ਤੋਂ ਲੈਕੇ 6.15 ਵਜੇ ਤੱਕ ਫਰੀ ਕੈਂਪ ਪਿਛਲੇ ਦੱਸ ਸਾਲ ਤੋਂ ਚਲ ਰਿਹਾ ਹੈ, ਜਿਸ ਦਾ ਮਿਸ਼ਨ ਸਿਰਫ ਯੋਗਾ ਦਾ ਪ੍ਰਸਾਰ ਕਰਨਾ ਹੀ ਹੈ।

No comments: