BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋੜ ਹੈ ਇਕ ਵਾਰ ਦੁਬਾਰਾ ਸੋਚਣ ਦੀ

ਸਦੀਆਂ ਬੀਤ ਗਈਆਂ, ਲੋਕਾਂ ਦਾ ਰਹਿਣ- ਸਹਿਣ, ਸਰੀਰਿਕ ਅਤੇ ਆਰਥਿਕ ਹਾਲਾਤ ਤੱਕ ਬਦਲ ਚੁੱਕੇ ਹਨ, ਪਰ ਅਫ਼ਸੋਸ ਜੇ ਕੁਝ ਨਹੀਂ ਬਦਲਿਆ ਤਾਂ ਲੋਕਾਂ ਦੀ ਔਰਤਾਂ ਪ੍ਰਤੀ ਸੌੜੀ ਸੋਚਇਸ ਸਮੇਂ ਕਿਸੇ ਦੀਆਂ ਲਿਖੀਆਂ ਸਤਰਾਂ ਯਾਦ ਆ ਰਹੀਆਂ ਹਨ :
ਮੁੱਦਦ ਗੁਜ਼ਰ ਗਈ ਹੈ ਸਭ ਕੁਝ ਬਦਲ ਚੁਕਾ
ਹੀਰ ਅੱਜ ਵੀ ਉੱਥੇ ਹੀ ਖੜੀ ਹੋਈ ਹੈ
ਅੱਜ ਵੀ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਦਾ ਹੱਕ ਨਹੀਂ ਦਿੱਤਾ ਜਾਂਦਾ ਮੈਂ ਅੱਜ ਕਿਸੇ ਇੱਕ ਪਹਿਲੂ 'ਤੇ ਗੱਲ ਨਹੀਂ ਕਰਾਂਗੀ ਕਿਉਂਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੱਸਦੇ ਹਨ ਜੋ ਹਰ ਪੱਖ ਤੋਂ ਕੁੜੀ ਨੂੰ ਮਾੜਾ ਤੇ ਨੀਵਾਂ ਸਮਝਦੇ ਹਨ ਸਮਾਜ ਕੁੜੀ ਦੇ ਜਨਮ ਤੋਂ ਲੈ ਕੇ ਮਰਨ ਤੱਕ ਉਸ ਨੂੰ ਸਿੱਧੇ ਮੂੰਹ ਅਪਨਾਉਣ ਲਈ ਤਿਆਰ ਨਹੀਂ ਹੁੰਦੇਕਈ ਲੋਕ ਕੁੜੀ ਦੇ ਪੈਦਾ ਹੋਣ 'ਤੇ ਘਰ ਵਿੱਚ ਮਾਤਮ ਵਾਲਾ ਮਹੌਲ ਬਣਾ ਕੇ ਬੈਠ ਜਾਂਦੇ ਹਨ, ਪਰ ਇਸ ਤੋਂ ਵੱਧ ਜਾਲਮ ਲੋਕ ਟੈਸਟ ਕਰਵਾ ਕੇ ਮਾਂ ਦੀ ਕੁੱਖ ਵਿੱਚ ਹੀ ਕੁੜੀ ਦਾ ਗਲਾ ਘੁੱਟ ਦਿੰਦੇ ਹਨ ਜਾਂ ਜਨਮ ਤੋ ਬਾਅਦ ਉਨਾਂ ਨੂੰ ਕੂੜੇ ਦੇ ਢੇਰ ਵਿੱਚ ਸੁੱਟ ਦਿੱਤਾ ਜਾਂਦਾ ਹੈ
ਕੁੱਖ ਵਿੱਚ ਤੜਫਦੀ ਧੀ ਮਾਂ ਨੂੰ ਮਿੰਨਤਾਂ ਤਰਲੇ ਕਰਦੀ ਕਹਿੰਦੀ ਹੈ ਕਿ ਉਸ ਨੂੰ ਵੀ ਇਸ ਧਰਤੀ 'ਤੇ ਆਉਣ ਦਿੱਤਾ ਜਾਏ ਧੀ ਕਹਿੰਦੀ ਹੈ ਕਿ ਮਾਂ ਮੈ ਵੀ ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਚਾਹੁੰਦੀ ਹੈ, ਤੂੰ ਇਸ ਜ਼ਾਲਮ ਪਿਓ ਨੂੰ ਮੇਰਾ ਕਤਲ ਕਰਨ ਤੋਂ ਰੋਕ ਲੈ, ਪਰ ਅੰਤ ਉਸ ਔਰਤ ਦਾ ਵੀ ਆਪਣੇ ਮਰਦ ਅੱਗੇ ਜ਼ੋਰ ਨਹੀਂ ਚੱਲਦਾ ਨੰਨੀ ਜਾਨ ਮਾਂ ਦੀ ਕੁੱਖ ਵਿੱਚ ਚੀਖ ਕੇ ਕਹਿ ਰਹੀ ਹੁੰਦੀ-
ਨਾ ਮਾਰੀ ਨਾ, ਨਾ ਮਾਰੀ ਨੀ ਮਾਂ ਇਹ ਨਾ ਕਹਿਰ ਗੁਜਾਰੀ ਨੀ ਮਾਂ
ਆਪ ਪਾਪਾਂ ਦੀ ਖੇਡ ਰਚਾ ਕੇ ਆਪਣੇ ਆਪ ਨਾ ਹਾਰੀ ਨੀ ਮਾਂ
ਜੇ ਲੋਕ ਧੀ ਨੂੰ ਜਨਮ ਦੇ ਦਿੰਦੇ ਹਨ ਤਾਂ ਉਨਾਂ ਨੂੰ ਕਦੇ ਅਸਲ ਪਿਆਰ ਨਹੀਂ ਦਿੱਤਾ ਜਾਂਦਾ ਬਚਪਨ ਤੋਂ ਹੀ ਉਸ ਨੂੰ ਘਰ ਦੇ ਕੰਮਾਂ ਵੱਲ ਲਗਾ ਦਿੱਤਾ ਜਾਂਦਾ ਹੈ ਕਦੇ ਉਸ ਦੀ ਪੜਾਈ ਬਾਰੇ ਨਹੀਂ ਸੋਚਿਆ ਜਾਂਦਾਧੀ ਨਾਲ ਬੁਰਾ ਵਿਵਹਾਰ ਹੋਣ 'ਤੇ ਵੀ ਹਮੇਸ਼ਾ ਉਸ ਨੇ ਉਸ ਘਰ ਦੀ ਸਿਫ਼ਤ ਹੀ ਕੀਤੀ ਹੈ-
ਬਾਬੁਲੇ ਦੇ ਵਿਹੜੇ ਵਿੱਚ ਸਮਾਉਂਦੀ ਨਾ ਜਵਾਨੀ
ਫਿਰ ਭੀੜਾ ਭੀੜਾ ਜਾਪਦਾ ਜਹਾਨ
ਕੁੜੀਆਂ ਆਪਣਾ ਬਚਪਨ ਘਰ ਦੇ ਕੰਮਾਂ ਕਾਜਾਂ ਵਿੱਚ ਅਤੇ ਬਾਪ ਦੇ ਡਰ ਨਾਲ ਘਰ ਬੈਠ ਕੇ ਹੀ ਗੁਆ ਦਿੰਦੀਆਂ ਹਨ ਪਰ ਜਵਾਨੀ ਚੜਦੇ ਹੀ ਪਿਉ ਨੂੰ ਇਹ ਡਰ ਪੈ ਜਾਂਦਾ ਕਿ ਉਸ ਦੀ ਧੀ ਕਿਸੇ ਵੀ ਕਾਰਨ ਕਰਕੇ ਉਸ ਦੀ ਪੱਗ ਨਾ ਰੋਲ ਦਏ ਜਿਸ ਡਰ ਕਰਕੇ ਉਹ ਆਪਣੀ ਧੀ ਨੂੰ ਘਰੋਂ ਬਾਹਰ ਨਿਕਲਣ ਨਹੀਂ ਦਿੰਦਾ ਅਤੇ ਹਮੇਸ਼ਾਂ ਉਸ ਦੇ ਵਿਆਹ ਬਾਰੇ ਹੀ ਸੋਚਦਾ ਰਹਿੰਦਾ ਹੈ ਕੁੜੀਆਂ ਮਿਨਤਾਂ ਕਰਦੀਆਂ ਥੱਕ ਜਾਂਦੀਆਂ ਕਿ ਉਨਾਂ ਨੂੰ ਪੜਨ ਦਿੱਤਾ ਜਾਏ ਤਾਂ ਜੋ ਇਕ ਦਿਨ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਧੀ ਹਮੇਸ਼ਾਂ ਆਪਣੇ ਬਾਬਲ ਨੂੰ ਉਸ ਦੀ ਪੱਗ ਸੰਭਾਲ ਕੇ ਰੱਖਣ ਉਸ ਦਾ ਸਿਰ ਮਾਨ ਨਾਲ ਉੱਚਾ ਰੱਖਣ ਦਾ ਵਿਸ਼ਵਾਸ਼ ਦਿਵਾਉਂਦੀ ਹੈਉਹ ਆਪਣੇ ਬਾਪ ਨੂੰ ਹਮੇਸ਼ਾ ਆਖਦੀ ਹੈ ਕਿ :
ਸੁਣ ਵੇ ਮੇਰਿਆ ਬਾਬਲਾ ਇਕ ਅਰਜ਼ ਕਰੇਂਦੀ ਧੀ,
ਅੱਜ ਫੇਰ ਮੈਂ ਤੱਤੀ ਹੀਰ ਨੇ ਇਕ ਸੁਪਨਾ ਦੇਖਿਆ ਸੀ
ਤੇਰੇ ਹੁਕਮ ਦੀ ਪੱਤ ਬਾਬਲਾ ਮੈਂ ਉਦੋ ਵੀ ਹੁਣ ਵੀ,
ਮੈਨੂੰ ਸਭ ਤੋਂ ਉੱਚੀ ਚੀਜ਼ ਹੈ ਇਕ ਪੱਗੜੀ ਬਾਬਲ ਦੀ
ਹਰ ਸਮੇਂ ਹਰ ਕਦਮ ਤੇ ਸਿਰਫ਼ ਕੁੜੀ ਨੂੰ ਆਪਣੇ ਪਿਉ ਅੱਗੇ ਸਿਰ ਝੁਕਾ ਕੇ ਖੜਨ ਨੂੰ ਕਿਹਾ ਜਾਂਦਾ ਪਰ ਅੱਜ ਤੱਕ ਧੀ ਨੇ ਕਦੇ ਪਿਉ ਨੂੰ ਕੋਈ ਸਵਾਲ ਨਹੀਂ ਕੀਤਾਜਵੇਂ ਉਸ ਦੇ ਬਾਬਲ ਨੇ ਚਾਹਿਆ ਹਮੇਸ਼ਾ ਉਸ ਰਸਤੇ 'ਤੇ ਤੁਰਦੀ ਆਈਅੱਜ ਉਸ ਦਾ ਬਾਬਲ ਉਸ ਲਈ ਵਰ ਦੀ ਭਾਲ ਕਰ ਰਿਹਾ ਹੈਪਰ ਜੇ ਅੱਜ ਜੇ ਉਸ ਨੇ ਆਪਣਾ ਜੀਵਨ ਸਾਥੀ ਖੁਦ ਚੁਣ ਕੇ ਪਿਉ ਦੀ ਖੁਸ਼ੀ ਨਾਲ ਵਿਆਹ ਕਰਵਾਉਣ ਦੀ ਗੱਲ ਕਹੀ ਤਾਂ ਅੱਜ ਉਸ ਪਿਤਾ ਨੂੰ ਸਮਾਜ ਦੀਆਂ ਗੱਲਾਂ ਦੀ ਚਿੰਤਾ ਹੋਣ ਲੱਗ ਪਈਸਾਡੇ ਸਮਾਜ ਨੇ ਕਦੇ ਇੱਕ ਕੁੜੀ ਨੂੰ ਉਸ ਦੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਦਿੱਤਾ ਹੀ ਨਹੀਂਅੱਜ ਉਸ ਦੀ ਜ਼ਿੰਦਗੀ ਦੇ ਅਹਿਮ ਫੈਸਲੇ ਵਿੱਚ ਵੀ ਕੁੜੀ ਆਪਣੇ ਪਿਤਾ ਅੱਗੇ ਕੁਝ ਨਾ ਬੋਲ ਸਕੀ ਪਿਤਾ ਆਪਣੀ ਧੀ ਦੀ ਮਰਜੀ ਜਾਨੇ ਬਿਨਾਂ ਉਸ ਨੂੰ ਸੋਹਰੇ ਘਰ ਤੋਰਨ ਦੀਆਂ ਤਿਆਰੀਆਂ ਵਿੱਚ ਰੁਝ ਜਾਂਦਾ ਹੈ ਇਸ ਸਮੇਂ ਕੁੜੀ ਚੁੱਪ ਕੀਤੀ ਆਪਣੇ ਪਿਉ ਦੀ ਇਜ਼ਤ ਸੰਭਾਲ ਕੇ ਰੱਖਦੀ ਹੈ ਅਤੇ ਚਾਹ ਕੇ ਵੀ ਕੁੱਝ ਨਹੀਂ ਬੋਲਦੀ ਅਤੇ ਚੁੱਪ ਕੀਤੇ ਬਿਨਾਂ ਕੁਝ ਜਾਨੇ-ਬੇਗਾਨੇ ਘਰ ਤੁਰ ਜਾਂਦੀ ਹੈ
ਧੀਆਂ ਬੋਲ ਕੇ ਨਾ ਦੁਖੜਾ ਸੁਣਾਉਂਦੀਆ ਜਿੱਥੇ ਤੋਰ ਦਿੱਤਾ ਉੱਥੇ ਤੁਰ ਜਾਂਦੀਆ
ਗੱਲ ਦਿਲਾਂ ਦੀਆਂ ਦਿਲਾਂ ਲੈ ਜਾਂਦੀਆਂ ਬੇਗਾਨੇ ਹੱਥ ਡੋਰ ਬਾਬਲਾ
ਪਰ ਕਿਉਂ ਅੱਜ ਜਮਾਨੇ ਦੇ ਬਦਲਣ 'ਤੇ ਵੀ ਸਮਾਜ ਦੀ ਸੋਚ ਕੁੜੀਆਂ ਬਾਰੇ ਨਹੀਂ ਬਦਲ ਸਕੀ ਕਿਉਂ ਹਾਲੇ ਵੀ ਉਨਾਂ ਨੂੰ ਪੈਰਾਂ ਦੀ ਜੁੱਤੀ ਸਮਝਿਆ ਜਾਂਦਾ ਹੈਦੇਸ਼ ਵਿੱਚ ਕੁੜੀਆਂ ਦੇ ਸੌਦੇ ਕੀਤੇ ਜਾਂਦੇ ਹਨ, ਪਰ ਸੋਚ ਕੇ ਦੇਖੋ ਸਭ ਤੋਂ ਵੱਡਾ ਸੌਦਾ ਉਸ ਦਾ ਬਾਬਲ ਹੀ ਕਰਦਾ ਹੈਕਦੇ ਬਾਬਲ ਨੇ ਆਪਣੀ ਧੀ ਦੀ ਖੁਸ਼ੀ ਉਸ ਦੀ ਮਰਜ਼ੀ ਨਹੀਂ ਜਾਣਨੀ ਚਾਹੀ ਤੇ ਵਿਆਹ ਦੇ ਬੰਧਨ ਵਿੱਚ ਪਾ ਕੇ ਉਸ ਨੂੰ ਅਣਜਾਣ ਵਿਅਕਤੀ ਨੂੰ ਸੌਂਪ ਦਿੱਤਾ ਜਾਂਦਾ ਹੈ ਕੀ ਇਹ ਕਿਸੇ ਸੌਦੇ ਤੋਂ ਘੱਟ ਹੈ ਸਾਡਾ ਸਮਾਜ ਏਨਾ ਗੰਦਾ ਹੈ ਕਿ ਕੁੜੀ ਨੂੰ ਜਮ ਕੇ ਵੀ ਮੁਰਦਿਆਂ ਵਾਂਗ ਘਰ ਵਿੱਚ ਲੋਕ ਤਾੜ ਕੇ ਰੱਖਦੇ ਹਨ ਲੋਕੋ, ਲੋੜ ਹੈ ਅੱਜ ਆਪਣੀ ਸੋਚ ਬਦਲਣ ਦੀ ਆਖਿਰ ਕਦੋਂ ਤੱਕ ਧੀ ਆਪਣੇ ਬਾਬਲ ਨੂੰ ਕੁੱਝ ਨਹੀਂ ਦੱਸ ਸਕੇਗੀਜੇਕਰ ਅੱਜ ਇੱਕ ਬਾਬਲ ਆਪਣੀ ਧੀ ਨੂੰ ਉਸ ਦਾ ਹੱਕ, ਲਾਡ-ਪਿਆਰ ਦਏ ਉਸ ਨੂੰ ਆਪਣੇ ਪਰਿਵਾਰ ਦਾ ਨਾਮ ਦਏ ਤਾਂ ਯਕੀਨ ਮੰਨਣਾ ਕਿ ਨਾ ਕਦੇ ਕੋਈ ਕੁੜੀ ਮਜ਼ਬੂਰੀਆਂ ਨਾਲ ਭਰੀ ਖੁਦਕੁਸ਼ੀ ਕਰੇਗੀ ਤੇ ਨਾ ਕਦੇ ਉਸ ਦੇ ਬਾਬਲ ਦੀ ਪੱਗ ਉਛਲੇਗੀ ਬਾਬਲ ਦੀ ਪੱਗ 'ਤੇ ਦਾਗ ਉੱਥੋਂ ਲੱਗਦਾ ਹੈ ਜਦ ਜਵਾਨ ਕੁੜੀ ਪਰਿਵਾਰ ਦੇ ਬੋਝ ਦੇ ਮਾਰੀ ਆਪਣੀ ਜਾਨ ਗੁਆਉਂਦੀ ਹੈ ਨਾ ਕਿ ਇਹ ਦਾਗ ਉਥੋਂ ਲੱਗਦਾ ਹੈ ਜਦ ਕੁੜੀ ਪਰਿਵਾਰ ਦੇ ਸਾਥ ਪਿਆਰ ਨਾਲ ਆਪਣੀ ਜ਼ਿੰਦਗੀ ਜਿਉਣਾ ਚਾਹੁੰਦੀ ਹੈ
-ਇੰਦਰਪ੍ਰੀਤ ਕੌਰ, 7837965431

No comments: