BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਸਕਿਨ ਅਤੇ ਹੇਅਰ ਕੇਅਰ ਦੇ ਵਿਸ਼ੇ ਤੇ ਵਰਕਸ਼ਾਪ ਦਾ ਆਯੋਜਨ

ਜਲੰਧਰ 23 ਜੂਨ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਵਲੋਂ ਸਕਿਨ ਅਤੇ ਹੇਅਰ ਕੇਅਰ ਦੇ ਵਿਸ਼ੇ ਉਪਰ ਦੋ ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਵਲੋਂ ਵਰਕਸ਼ਾਪ ਦਾ ਉਦਘਾਟਨ ਕੀਤਾ ਗਿਆ। ਉਹਨਾਂ ਨੇ ਵਿਦਿਆਰਥਣਾਂ ਨੂੰ ਇਸ ਖੇਤਰ ਨਾਲ ਜੁੜਣ ਲਈ ਪੇ੍ਰਰਿਤ ਕੀਤਾ ਅਤੇ ਉਤਸ਼ਾਹਿਤ ਕਰਦੇ ਹੋਏ ਉਹਨਾਂ ਨੂੰ ਦਸਿਆ ਕਿ ਅਜਿਹੇ ਵਰਕਸ਼ਾਪ ਬੱਚਿਆਂ ਦੀ ਇਸ ਕਾਰਜ ਖੇਤਰ ਵਿਚ ਸਿਖਣ ਦੀ ਪ੍ਰਕ੍ਰਿਆ ਨੂੰ ਹੋਰ ਵਧੇਰੇ ਨਿਪੁੰਨਤਾ ਪ੍ਰਦਾਨ ਕਰਦੇ ਹਨ। ਵਿਦਿਆਰਥਣਾਂ ਲਈ ਕੋਸਮੋਟੋਲੋਜੀ ਤੇ ਵਿਵਿਹਾਰਕ ਖੇਤਰ ਵਿਚ ਇਹ ਵਰਕਸ਼ਾਪ ਇਕ ਵਿੱਲਖਣ ਮੱਹਤਵਪੂਰਣ ਤੇ ਜਾਣਕਾਰੀ ਭਰਪੂਰ ਤਜਰਬਾ ਸੀ।

No comments: