BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ੀਸ਼ਾ ਬੋਲ ਪਿਆ

ਪਿੰਕੀ ਅੱਜ ਬਹੁੱਤ ਖੁਸ਼ ਸੀ । ਉਸਨੂੰ ਵਿਦੇਸ਼ ਤੋਂ ਅੰਤਰ-ਰਾਸ਼ਟਰੀ ਸਾਹਿਤਕਾਰ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਆਇਆ ਸੀ। ਪਿੰਕੀ ਨੇ ਬਹੁੱਤ ਸਾਰੀਆਂ ਬਾਲ ਕਹਾਣੀਆਂ ਅਤੇ ਲੋਕ ਰਿਵਾਇਤਾਂ ਉਪਰ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਸਨ । ਅੱਜ ਉਸਦੀ ਪਹਿਚਾਣ ਇੱਕ ਵਿਲੱਖਣ ਕਹਾਣੀਕਾਰ ਅਤੇ ਸਾਹਿਤਕਾਰ ਵੱਜੋਂ ਕੀਤੀ ਜਾਂਦੀ ਸੀ ।
ਪਿੰਕੀ ਪੇਸ਼ੇ ਵੱਜੋਂ ਇੱਕ ਸਕੂਲ ਅਧਿਆਪਿਕਾ ਸੀ ।  ਉਸਨੂੰ ਕਿਤਾਬਾਂ ਅਤੇ ਮੈਗਜ਼ੀਨ ਪੜਣ ਦਾ ਬਹੁੱਤ ਸ਼ੌਕ ਸੀ । ਉਹ ਹਰ ਕਿਤਾਬ ਅਤੇ ਮੈਗਜ਼ੀਨ ਵਿੱਚੋਂ ਵਧੀਆਂ ਵਿਚਾਰਾਂ ਨੂੰ ਨੋਟ ਕਰ ਲੈਂਦੀ ਸੀ ਅਤੇ ਉਹਨਾਂ ਦੇ ਅਧਾਰ ਤੇ ਕਹਾਣੀਆਂ ਅਤੇ ਸਾਹਿਤਕ ਰਚਨਾਵਾਂ ਲਿਖਦੀ ਸੀ । ਉਸਨੇ ਆਪਣੀਆਂ ਬਾਲ ਕਹਾਣੀਆਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਜੋ ਕਿ ਲੋਕਾਂ ਨੂੰ ਬਹੁੱਤ ਪਸੰਦ ਆਈਆਂ।
ਅੱਜ ਪਿੰਕੀ ਸੀਸ਼ੇ ਸਾਹਮਣੇ ਬੈਠ ਕੇ ਆਪਣੇ ਵਿਦੇਸ਼ੀ ਸੰਮੇਲਨ ਬਾਰੇ ਸੋਚ ਰਹੀ ਸੀ ਕਿ ਊਸਨੂੰ ਉਸਦੀ ਕਾਬਲੀਅਤ ਬਦਲੇ ਹੀ ਇੰਨਾ ਵੱਡਾ ਸਨਮਾਨ ਮਿਲਿਆ ਹੈ । ਅਚਾਨਕ ਉਸਨੂੰ ਲੱਗਿਆ ਕਿ ਜਿਵੇਂ ਸ਼ੀਸ਼ਾ ਬੋਲ ਪਿਆ ਹੋਵੇ ਅਤੇ ਕਹਿ ਰਿਹਾ ਹੋਵੇ,?ਅਸਲੀ ਕਹਾਣੀਕਾਰ ਉਹ ਨਹੀਂ ਹੁੰਦਾ ਜੋ ਲੋਕਾਂ ਅਤੇ ਹੋਰ ਸਾਹਿਤਕਾਰਾਂ ਦੀਆਂ ਕਹਾਣੀਆਂ ਦੀਆਂ ਸਤਰਾਂ ਨੂੰ ਆਪਣੇ ਨਾਮ ਨਾਲ ਪ੍ਰਕਾਸ਼ਿਤ ਕਰਦਾ ਹੈ, ਬਲਕਿ ਅਸਲੀ ਕਹਾਣੀਕਾਰ ਆਪਣੇ ਮਨ ਵਿੱਚ ਇੱਕ ਪਾਤਰ  ਸਿਰਜਦਾ ਹੈ, ਫਿਰ ਉਸਦੀਆਂ ਭਾਵਨਾਵਾਂ ਅਤੇ ਪਰਿਸਥਿਤੀਆਂ ਨੂੰ ਸ਼ਬਦਾਂ ਦੀ ਸੁਚੱਜੀ ਵਿਉਂਤਬੰਦੀ ਨਾਲ ਇਸ ਤਰਾਂ ਪੇਸ਼ ਕਰਦਾ ਹੈ ਕਿ ਉਹ ਪਾਤਰ ਹਮੇਸ਼ਾ ਲਈ ਲੋਕਾਂ ਦੇ ਮਨਾਂ ਵਿੱਚ ਅਮਰ ਹੋ ਜਾਵੇ?
-ਪਵਿੱਤਰਪਾਲ ਸਿੰਘ, ਅਲੀਵਾਲ ਚੌਂਕ ਬਟਾਲਾ ਜਿਲਾ ਗੁਰਦਾਸਪੁਰ ਪੰਜਾਬ (ਭਾਰਤ), ਸੰਪਰਕ ਨੰ:- +91 98155-00881

No comments: