BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੋਹਰੇ ਪਰਿਵਾਰ ਵਲੋਂ ਦਾਜ ਦੀ ਖਾਤਿਰ ਨੂੰਹ ਦੀ ਕੁੱਟਮਾਰ

ਹਸਪਤਾਲ ਵਿੱਚ ਇਲਾਜ ਅਧੀਨ ਪੀੜਿਤ ਔਰਤ
ਜਲਾਲਾਬਾਦ 3 ਜੂਨ (ਬਬਲੂ ਨਾਗਪਾਲ)-ਹਸਪਤਾਲ ਵਿੱਚ ਜੇਰੇ ਇਲਾਜ ਨੀਲਮ ਕੌਰ ਪਤਨੀ ਚਰਨਜੀਤ ਸਿੰਘ ਪਿੰਡ ਪ੍ਰਭਾਤ ਸਿੰਘ ਵਾਲਾ ਢਾਣੀ ਨੇ ਕਿਹਾ ਕਿ ਉਸ ਦੇ ਵਿਆਹ ਨੂੰ 8 ਸਾਲ ਦੇ ਹੋ ਗਏ ਹਨ ਤੇ ਦਾਜ ਉਸ ਦੇ ਮਾਂ-ਬਾਪ ਨੇ ਹੈਸੀਅਤ ਤੋਂ ਵੱਧ ਦਿੱਤਾ ਸੀ ਤੇ ਸ਼ੁਰੂ ਤੋਂ ਹੀ ਉਸ ਦਾ ਸੋਹਰਾ ਪਰਿਵਾਰ ਦਾਜ ਨੂੰ ਲੇ ਕੇ ਉਸ ਨੂੰ ਤੰਗ ਪ੍ਰੈਸ਼ਾਨ ਕਰਦਾ ਆ ਰਿਹਾ ਹੈ ਤੇ ਜੋ ਉਸ ਦੇ ਮਾਂ-ਪਿਓ ਨੇ ਸੋਨਾ ਪਾਇਆ ਸੀ ਉਸ ਨੂੰ ਉਨਾਂ ਨੇ ਵੇਚ ਦਿੱਤਾ ਤੇ ਬਾਅਦ ਵਿੱਚ ਕਹਿਣ ਲੱਗੇ ਕਿ ਤੂੰ ਆਪਣਾ ਬਣਦਾ ਹਿੱਸਾ ਆਪਣੇ ਪੇਕਿਆਂ ਤੋਂ ਲੇ ਕੇ ਆ ਤੇ ਉਸ ਦੇ ਪੇਕਿਆਂ ਨੇ ਜਗਾਂ ਵੇਚ ਕੇ ਉਸ ਨੂੰ 40 ਹਜਾਰ ਰੁਪਇਆ ਦਿੱਤਾ ਤਾਂ ਜੋ ਉਸ ਦਾ ਘਰ ਬਣਿਆ ਰਹਿ ਜਾਵੇ, ਪਰ ਇਨੇ ਨਾਲ ਹੀ ਇਹ ਨਹੀ ਟਿਕੇ ਤੇ ਫਿਰ ਬੱਚਿਆਂ ਦੀ ਫੀਸ ਲਈ 5 ਹਜਾਰ ਰੁਪਏ ਉਸ ਦੇ ਪੇਕਿਆਂ ਤੋਂ ਮੰਗਵਾਏ ਤੇ 5 ਮਹਿੰਨੇ ਪਹਿਲਾਂ ਵੀ ਉਸ ਦੇ ਸੋਹਰੇ ਪਰਿਵਾਰ ਨੇ ਉਸ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ ਸੀ ਤੇ ਫਿਰ ਉਹ 2 ਮਹਿੰਨੇ ਆਪਣੇ ਪੇਕਿਆਂ 'ਤੇ ਰਹੀ ਤੇ ਫਿਰ ਵਿਚੋਲਣ ਨੇ ਉਨਾਂ ਦਾ ਰਾਜੀਨਾਵਾ ਕਰਵਾ ਦਿੱਤਾ ਸੀ ਤੇ ਉਹ ਸੋਹਰਿਆਂ 'ਤੇ ਆ ਗਈ ਤੇ ਹੁਣ ਫਿਰ ਉਸ ਨੂੰ ਕਹਿੰਦੇ ਹਨ ਕਿ ਮੋਟਰਸਾਇਕਲ ਲੇ ਕੇ ਆ ਜਦ ਉਸ ਨੇ ਅਜਿਹਾ ਕਰਨ ਤੋਂ ਮੰਨਾਂ ਕੀਤਾ ਤਾਂ ਸੋਹਰੇ ਪਰਿਵਾਰ ਨੇ ਉਸ ਨਾਲ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ, ਉਪਰੰਤ ਉਸ ਦੇ ਮਾਂ ਪਿਓ ਨੇ ਜ਼ਖਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਪਹੁੰਚਾਇਆ।

No comments: