BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਯੁਵਰਾਜ ਸਮਰ ਕਿੰਗ ਅਤੇ ਪਰਨੀਤ ਬਣੀ ਸਮਰ ਕਵੀਨ

ਜਲੰਧਰ 16 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਸਿਲਵਰ ਕੁੰਜ ਵਿੱਚ ਵਿਦਿਆਰਥੀਆਂ ਲਈ ਸਮਰ ਕੈਂਪ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਯੂ.ਕੇ.ਜੀ ਅਤੇ ਅਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਵੱਖ ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਪ੍ਰਿੰਸੀਪਲ ਸ਼੍ਰੀਮਤੀ ਸੁਧਾਂਸ਼ੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਲਈ ਡਾਂਸ, ਮਿਊਜਿਕ, ਚੈਸ, ਮਹਿੰਦੀ, ਕੈਲੀਗਰਾਫੀ, ਆਰਟ ਐਂਡ ਕਰਾਫਟ ਅਤੇ ਸਪੋਕਨ ਇੰਗਲਿਸ਼ ਦੀਆ ਕਲਾਸਿਸ ਲਗਾਈਆਂ ਗਈਆਂ। ਸਮਾਪਿਤ ਸਮਾਰੋਹ ਵਿੱੱਚ ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ ਖੰਨਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਸਭ ਪ੍ਰਤੀਭਾਗੀਆਂ ਨੂੰ ਸਰਟਿਫਿਕੇਟ ਅਤੇ ਫਰੂਟਸ ਦਿੱਤੇ ਗਏ। ਇਸ ਮੌਕੇ ਉੱਤੇ ਯੁਵਰਾਜ ਨੂੰ ਸਮਰ ਕਿੰਗ ਅਤੇ ਪਰਨੀਤ ਨੂੰ ਸਮਰ ਕਵੀਨ ਚੁਣਿਆ ਗਿਆ। ਕਰਨਲ ਆਰ.ਕੇ ਖੰਨਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਸੁਧਾਂਸ਼ੂ ਗੁਪਤਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਗਰਮੀ ਤੋਂ ਬਚਣ ਨੂੰ ਕਿਹਾ।

No comments: