BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਰਧਾ ਦਾ ਕੇਂਦਰ ਗੁਰਦੁਆਰਾ ਸਿੰਘ ਸ਼ਹੀਦਾਂ ਮਹੇੜੂ

ਫਗਵਾੜਾ 29 ਜੂਨ (ਹਰੀਸ਼ ਭੰਡਾਰੀ)- ਗੁਰਦੁਆਰਾ ਬਾਬਾ ਸਿੰਘ ਸ਼ਹੀਦਾਂ ਮਹੇੜੂ ਹਰ ਇੱਕ ਲਈ ਸ਼ਰਧਾ ਦਾ ਕੇਂਦਰ ਹੈ। ਜਿੱਥੇ ਹਰ ਕੋਈ ਸ਼ਰਧਾ ਨਾਲ ਸਿਰ ਝੁਕਾਉਂਦਾ ਹੈ। ਇਸ ਪਵਿੱਤਰ ਅਸਥਾਨ 'ਤੇ ਗੁਰੂਆਂ ਦੇ ਸ਼ਹੀਦੀ ਸਮਾਗਮਾਂ ਦੇ ਨਾਲ -ਨਾਲ ,ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਅਤੇ ਹਰ ਸਾਲ ਕਬੱਡੀ ਟੂਰਨਾਮੈਂਟ ਅਤੇ ਟਰੈਕਟਰ ਤਵੀਆਂ ਦੇ ਵਿਸ਼ਾਲ ਮੁਕਾਬਲੇ ਕਰਵਾਏ ਜਾਂਦੇ ਹਨ। ਗੁਰੂ ਦੇ ਅਟੁੱਟ ਲੰਗਰ ਵਰਤਦੇ ਹਨ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਕਲਾ, ਬਿੱਲਾ ਸੰਧੂ, ਪਿੰਦਾ ਜੱਸੜ, ਸੰਨੀ ਜੋਹਲ, ਟਵਿੰਕਲ ਬੱਤਰਾ,ਸੰਦੀਪ, ਤੀਰਥ ਰਾਮ, ਇੰਦਰਪਾਲ ਬੈਂਸ, ਸਤਵਿੰਦਰ ਸੰਧੂ ਆਦਿ ਸੇਵਾਦਾਰ ਸ਼ਰਧਾ ਸਹਿਤ ਸੇਵਾ ਨਿਭਾਉਂਦੇ ਹਨ। ਇੱਥੇ ਨੌਜਵਾਨਾਂ ਦੇ ਖੇਡਣ ਵਾਸਤੇ ਵੱਡੀ ਗਰਾਊਂਡ ਅਤੇ ਹੈਲਥ ਕਲੱਬ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

No comments: