BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੰਸਕਾਰ

ਕਈ ਬਾਰੇ ਜ਼ਿਹਨ ਚੱਕਰ ਵਿੱਚ ਘੁੰਮਦੀਆਂ ਗੱਲਾਂ ਟੱਕਾ ਪ੍ਰਾਪਤ ਨਹੀਂ ਕਰ ਸਕਦੀਆਂ ਕਾਫ਼ੀ ਦਿਨਾਂ ਤੋਂ ਇਹ ਗੱਲ ਕਈ ਜਗ੍ਹਾ ਪੜਣ ਸੁਨਣ ਵਿੱਚ ਆਈ ਕਿ ਫਲਾਣੇ ਫਲਾਣੇ ਵਿਰਧ ਆਸ਼ਰਮਾਂ ਵਿੱੱਚ ਕੈਂਪ ਲਗਾਇਆ ਗਿਆ ਦਾਨੀ ਸੱਜਣਾਂ ਵੱਲੋਂ ਕਪੜੇ, ਖਾਣ ਪੀਣ ਅਤੇ ਹੋਰ ਵਸਤਾਂ ਦਾਨ ਕੀਤੀਆਂ ਜਾਂ ਫਿਰ ਕਹਾਣੀਆਂ ਕਈ ਲਘੂ ਕਥਾਵਾਂ ਜਿਨ੍ਹਾਂ ਵਿੱਚ ਅਕਸਰ ਜ਼ਿਕਰ ਕੀਤਾ ਜਾਂਦਾ ਹੈ ਕਿ ਲੋਕ ਮਾਂ ਬਾਪ ਨੂੰ ਕਿਸੇ ਘਰੇਲੂ ਕੰਮ ਲਈ ਹੀ ਵਿਰਧ ਆਸ਼ਰਮ ਤੋਂ ਘਰ ਲੈ ਕੇ ਆਉਂਦੇ ਹਨ ਫੰਕਸ਼ਨ ਖ਼ਤਮ ਹੋਣ ਉਪਰੰਤ ਫਿਰ ਛੱਡ ਆਉਂਦੇ ਹਨ। ਇਹੋ ਵਿਚਾਰ ਚਰਚਾ ਮੇਰੇ ਦਿਲ ਤੇ ਦਿਮਾਗ ਵਿੱਚ ਚਲਦੀ ਹੀ ਰਹੀ। ਫਿਰ ਸੋਚਣ ਲੱਗਾ ਤੇ ਆਪਣੇ ਆਪ ਤੋਂ ਸਵਾਲ ਕੀਤਾ ਕਿ ਪਹਿਲੇ ਸਮੇਂ ਵਿੱਚ ਤਾਂ ਕਿਸੇ ਵੀ ਬਜੁਰਗ ਨੇ ਇਨ੍ਹਾਂ ਵਿਰਧ ਆਸ਼ਰਮਾਂ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ ਸੀ ਕਿ ਅਸੀਂ ਆਪਣੇ ਮਾਂ ਬਾਪ ਜਾਂ ਖੁੱਦ ਅਜਿਹੇ ਸਹਾਰੇ ਲੱਭੇ ਸਨ। ਇਹ ਹੁਣੇ ਹੀ ਕਿਉਂ ਹੋਂਦ ਵਿੱਚ ਆਏ?
ਇੱਕ ਛੋਟੀ ਜਹੀ ਗੱਲ ਸੁਣੀ ਕਿ ਇੱਕ ਵਾਰ ਕਿਸੇ ਨੇ ਆਪਣੇ ਪੁੱਤਰ ਦਾ ਰਿਸ਼ਤਾ ਕੀਤਾ ਤਾਂ ਅਚਾਨਕ ਲੜਕੀ ਵਾਲਿਆਂ ਦੇ ਘਰ ਲੜਕੇ ਦਾ ਬਾਪ ਗਿਆ ਤਾਂ ਉਸ ਦੀ ਹੋਣ ਵਾਲੀ ਨੂੰਹ ਦੇ ਪਿਤਾ ਆਪਣੇ ਕੰਮ ਤੇ ਗਏ ਸਨ ਤੇ ਮਾਤਾ ਘਰ ਦੀ ਸਾਫ਼ ਸਫ਼ਾਈ ਕਰ ਰਹੀ ਸੀ, ਚਾਹ ਪੀਤੀ ਅਤੇ ਆਪਣੀ ਹੋਣ ਵਾਲੀ ਨੂੰਹ ਬਾਰੇ ਪੁੱਛਿਆ ਤਾਂ ਉਨ੍ਹਾਂ ਵੱਲੋਂ ਦੱਸਿਆ ਕਿ ਹਾਲੇ ਸੁਤੀ ਪਈ ਹੈ। ਇਸ ਤਰ੍ਹਾਂ ਫਿਰ ਕੁੱਝ ਦਿਨਾਂ ਬਾਅਦ ਲਕੇ ਦਾ ਬਾਪ ਅਚਾਨਕ ਹੀ ਚਲਾ ਗਿਆ ਤਾਂ ਕੀ ਵੇਖਿਆ ਉਸ ਦੀ ਹੋਣ ਵਾਲੀ ਨੂੰਹ ਆਪਣੇ ਹੱਥਾਂ ਦੇ ਨੂੰਹਾਂ ਨੂੰ ਸ਼ੇਪ ਦੇਣ ਵਿੱਚ ਲੱਗੀ ਹੋਈ ਸੀ ਅਤੇ ਮਾਂ ਰਸੋਈ ਵਿੱਚ ਦੁਪਹਿਰ ਦੀ ਰੋਟੀ ਤਿਆਰ ਕਰ ਰਹੀ ਸੀ। ਇਹ ਸਭ ਕੁੱਝ ਵੇਖਣ ਉਪਰੰਤ ਉਸ ਵੱਲੋਂ ਘਰ ਆ ਕੇ ਸੋਚ ਵਿਚਾਰ ਕਰਨ ਉਪਰੰਤ ਲੜਕੀ ਵਾਲਿਆਂ ਨੂੰ ਨਾਂਹਵਿੱਚ ਜਵਾਬ ਭੇਜ਼ ਦਿੱਤਾ ਕਿ ਜ਼ੋ ਆਪਣੇ ਘਰ ਆਪਣੀ ਮਾਂ ਦਾ ਘਰੇਲੂ ਕੰਮਾਂ ਵਿੱਚ ਸਾਥ ਨਹੀਂ ਨਿਭਾ ਰਹੀ ਉਹ ਲੜਕੀ ਸਾਡੇ ਘਰ ਆ ਕੇ ਕਿਸ ਤਰ੍ਹਾਂ ਸਾਥ ਦੇਵੇਗੀ । ਇਸ ਲਈ ਸਾਨੂੰ ਆਪਣੇ ਬੱਚਿਆ ਨੂੰ ਚੰਗੀ ਤਾਲੀਮ ਦੇ ਨਾਲ ਉੱਚ ਦਰਜੇ ਦੇ ਸੰਸਕਾਰ ਵੀ ਦੇਣ ਦੀ ਲੋੜ ਹੈ ਤਾਂ ਜ਼ੋ ਪਰਿਵਾਰ ਦੇ ਵੱਡੇ ਛੋਟੇ ਸਾਰਿਆਂ ਮੈਬਰਾਂ ਦਾ ਸਤਿਕਾਰ ਕਾਇਮ ਰਹੇ ਅਤੇ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਬਣ ਰਹੇ ਵੱਡੀ ਮਾਤਰਾ ਵਿੱਚ ਇਨ੍ਹਾਂ ਬਿਰਧ ਆਸਰਮਾਂ ਦੀ ਜਰੂਰਤ ਹੀ ਨਾ ਪਵੇ । ਬਜੁਰਗਾਂ ਦਾ ਘਰਾਂ ਵਿੱਚ ਬਰਾਬਰ ਸਤਿਕਾਰ ਕਾਇਮ ਰੱਖਣ ਅਤੇ ਬੱਚਿਆਂ ਨੂੰ ਵੀ ਮੂਲ ਰੂਪ ਵਿੱਚ ਪੁਰਾਣੇ ਸੰਸਕਾਰਾਂ ਪ੍ਰਤੀ ਜਾਣੂ ਕਰਵਾਇਆ ਜਾਣਾ ਸਮੇਂ ਦੀ ਬਹੁਤ ਵੱਡੀ ਲੋੜ ਹੈ।
-ਵਿਨੋਦ ਫ਼ਕੀਰਾ,
ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326

No comments: