BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਦਾ ਸੰਦੇਸ਼ ਦਿੰਦੇ ਹੋਏ ਮਨਾਇਆ ਵਿਸ਼ਵ ਵਾਤਾਵਰਣ ਦਿਵਸ

ਜਲੰਧਰ 5 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ ਦੇ ਵਿਦਿਆਰਥੀਆਂ ਨੇ ਵਾਤਾਵਰਣ ਦੀ ਸੰਭਾਲ ਕਰਣ ਦਾ ਸੰਦੇਸ਼ ਦਿੰਦੇ ਹੋਏ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਅੰਜਲੀ, ਆਰਤੀ, ਗੁਨਗੁਨ, ਪ੍ਰਿਆ, ਰਿਤੀਕਾ, ਨੇਹਾ, ਰੋਹਿਤ, ਪਾਰਸ, ਸੰਜੀਵ, ਗੌਰੀਸ਼ ਆਦਿ ਨੇ ਆਪਣੇ ਚਿਹਰੇ ਉੱਤੇ ਰੁੱਖਾਂ, ਗੌ ਗਰੀਨ, ਸੇਵ ਟ੍ਰੀ ਸੇਵ ਲਾਇਫ, ਪਾਣੀ ਬਚਤ ਦਾ ਸੰਦੇਸ਼ ਬਣਾ ਵਾਤਾਵਰਣ ਨੂੰ ਬਚਾਉਣ ਨੂੰ ਕਿਹਾ। ਇਸਦੇ ਨਾਲ ਹੀ ਵਿਦਿਆਰਥੀਆਂ ਨੇ ਵਾਤਾਵਰਣ ਦੇ ਦੋਸਤ ਬਣਨ ਨੂੰ ਕਿਹਾ ਨਾਲ ਹੀ ਵਿਦਿਆਰਥੀਆਂ ਵਲੋਂ ਸੰਸਥਾ ਵਿੱਚ ਪੌਦੇ ਲਗਾਉਦੇ ਹੋਏ ਕੈਂਪਸ ਨੂੰ ਸੁੰਦਰ ਬਣਾਇਆ ਗਿਆ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਾਲਭਰ ਦੇ ਮੌਸਮ ਵਿੱਚ ਆ ਰਹੀ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਵਾਤਾਵਰਣ ਦੀ ਸੰਭਾਲ ਨਾ ਕਰਣਾ ਹੈ। ਇਸ ਲੲੀ ਸਾਨੂੰ ਜਿਆਦਾ ਤੋਂ ਜਿਆਦਾ ਘਰਾਂ ਅਤੇ ਆਲੇ ਦੁਆਲੇ ਰੁੱਖ ਲਗਾਉਦੇ ਚਾਹੀਦੇ ਹਨ। ਤਾਂਕਿ ਵਾਤਾਵਰਣ ਦੇ ਵਿਨਾਸ਼, ਮਾਨਵੀ ਅਤੇ ਜਵੀ-ਜੰਤੂਆ ਨੂੰ ਬਚਾਇਆ ਜਾ ਸਕੇ।

No comments: