BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੇਅਰੀ ਤੇ ਕਰਿਆਨਾ ਸਟੋਰ 'ਤੇ ਚੋਰੀ

ਚੋਰੀ ਹੋਏ ਸਾਮਾਨ ਬਾਰੇ ਜਾਣਕਾਰੀ ਦਿੰਦਾ ਦੁਕਾਨਦਾਰ
ਜਲਾਲਾਬਾਦ 13 ਜੂਨ (ਬਬਲੂ ਨਾਗਪਾਲ)-ਸਥਾਨਕ ਬਾਹਮਣੀ ਵਾਲਾ ਫਾਟਕ ਦੇ ਨਜਦੀਕ ਜਸਵਿੰਦਰ ਡੇਅਰੀ 'ਤੇ ਚੋਰੀ ਹੋਣ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਉਨਾਂ ਦੇ ਗੁਆਂਢੀ ਦਾ ਫੋਨ ਆਇਆ ਕਿ ਤੁਹਾਡੀ ਡੇਅਰੀ ਦਾ ਸ਼ਟਰ ਟੁੱਟਿਆ ਪਿਆ ਹੈ। ਦੁਕਾਨਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦਾ ਡੇਅਰੀ ਵਿੱਚ ਹੀ ਡੇਅਰੀ ਅਤੇ ਕਰਿਆਨੇ ਦਾ ਕੰਮ ਹੈ ਤੇ ਬੀਤੀ ਰਾਤ ਕਿਸੇ ਨੇ ਲੋਹੇ ਦੀ ਰਾੜ ਨਾਲ ਸ਼ਟਰ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ। ਉਸ ਨੇ ਦੱਸਿਆ ਕਿ ਜਦ ਉਨਾਂ ਨੇ ਸਾਮਾਨ ਨੂੰ ਸੰਭਾਲਿਆ ਤਾਂ ਉਸ ਵਿਚੋਂ 33 ਕਿਲੋ ਦੇਸੀ ਘਿਓ, 26 ਕਿਲੋ ਡਾਲਡਾ ਘਿਓ, 1 ਖੰਡ ਦੀ ਬੋਰੀ, 5 ਕਿਲੋ ਚਾਹ ਪੱਤੀ, 10 ਲੀਟਰ ਸਰੋਂ ਦਾ ਤੇਲ ਤੇ ਗੱਲੇ ਵਿੱਚ ਪਈ ਭਾਨ ਵੀ ਲੇ ਗਏ। ਉਨਾਂ ਦੱਸਿਆ ਕਿ ਤਕਰੀਬਨ 35 ਹਜ਼ਾਰ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ।

No comments: