BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਜ਼ਾਦ ਦੇਸ਼ ਗੁਲਾਮ ਬੰਦੇ

ਪਿੰਡ ਦੀਆਂ ਗਲੀਆਂ ਵਿੱਚ ਖੇਡਦਾ-ਖੇਡਦਾ ਰਾਜ ਕੱਦੋਂ ਜਵਾਨ ਹੋ ਕੇ ਸਰਕਾਰੀ ਅਧਿਆਪਕ ਬਣ ਗਿਆ, ਪਤਾ ਹੀ ਨਹੀਂ ਲੱਗਾ। ਰਾਜ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਬਾਰਵੀਂ ਕਰਕੇ ਸ਼ਹਿਰ ਜਾ ਕੇ ਕੰਪਿਊਟਰ ਵਿਸ਼ੇ ਦੀ ਮੁਹਾਰਤ ਹਾਸਲ ਕਰ ਲਈ ਸੀ। ਜਦੋਂ ਸਰਕਾਰੀ ਨੌਕਰੀਆਂ ਨਿਕਲੀਆਂ ਤਾਂ ਉਸਨੇ ਅਪਲਾਈ ਕੀਤਾ ਅਤੇ ਉਸਨੂੰ ਸਰਕਾਰੀ ਨੌਕਰੀ ਵੀ ਮਿਲ ਗਈ ।ਸਾਰੇ ਪਰਿਵਾਰ ਵਿੱਚ ਬਹੁੱਤ ਖੁਸ਼ੀ ਦਾ ਮਾਹੌਲ ਸੀ ।
ਇੱਕ ਦਿਨ ਰਾਜ ਸਕੂਲ ਨਹੀਂ ਗਿਆ । ਅਗਲੇ ਦਿਨ ਜਦ ਉਹ ਸਕੂਲ ਬਾਰਵੀਂ ਜਮਾਤ ਨੂੰ ਪੜਾ ਰਿਹਾ ਸੀ ਤਾਂ ਇੱਕ ਵਿਦਿਆਰਥੀ ਨੇ ਕਿਹਾ ਕਿ ਸਰ ਕੱਲ ਤੁਸੀਂ ਸਕੂਲ ਕਿਉਂ ਨਹੀਂ ਸੀ ਆਏ। ਰਾਜ ਨੇ ਦੱਸਿਆ ਕਿ ਕੱਲ ਮੈਂ ਕੰਪਿਊਟਰ ਯੂਨੀਅਨ ਦੀ ਰੈਲੀ ਵਿੱਚ ਗਿਆ ਸੀ । ਆਪਣੇ ਹੱਕਾਂ ਦੀ ਲੜਾਈ ਲੜਣ ਲਈ ਗਿਆ ਸੀ। ਉਹ ਵਿਦਿਆਰਥੀ ਕਹਿਣ ਲਗਾ ਕਿ ਸਰ ਸਾਨੂੰ ਪੜਾਇਆ ਜਾਂਦਾ ਹੈ ਕਿ ਸਾਡਾ ਦੇਸ਼ ਨੂੰ ਪਹਿਲਾਂ ਮੁਗਲਾਂ ਦੁਆਰਾ ਅਤੇ ਫਿਰ ਅੰਗਰੇਜਾਂ ਨੇ ਗੁਲਾਮ ਬਣਾਇਆ ਗਿਆ ਪਰ ਦੇਸ਼ ਭਗਤਾਂ ਅਤੇ ਸ਼ਹੀਦਾਂ ਦੀ ਕੁਰਬਾਨੀ ਸਦਕਾਂ ਅਸੀਂ ਅੱਜ ਅਜ਼ਾਦ ਹਾਂ । ਪਰ ਤੁਸੀਂ ਕਹਿ ਰਹੇ ਹੋ ਕਿ ਅੱਜ ਵੀਂ ਸਾਨੂੰ ਆਪਣੇ ਹੱਕਾਂ ਵਾਸਤੇ ਲੜਨਾ ਪੈ ਰਿਹਾ ਹੈ ।ਕੀ ਅਸੀਂ ਹਾਲੇ ਵੀ ਅਜ਼ਾਦ ਨਹੀਂ ਹੋਏ। ਰਾਜ ਕਹਿਣ ਲੱਗਾ, ਬੇਟਾ ਅਸੀਂ ਮੁਗਲਾਂ ਅਤੇ ਅੰਗਰੇਜਾਂ ਤੋਂ ਤਾਂ ਅਜ਼ਾਦ ਹੋ ਗਏ ਹਾਂ ਪਰ ਅਸੀਂ ਆਪਣੀ ਖੁਦਗਰਜ਼ੀ ਅਤੇ ਲਾਲਚ ਤੋਂ ਅਜ਼ਾਦ ਨਹੀਂ ਹੋਏ । ਅਸੀਂ ਤਾਂ ਬੱਸ ਆਪਣਾ ਭਲਾ ਹੁੰਦਾ ਦੇਖਣਾ ਚਾਹੁੰਦੇ ਹਾਂ । ਸਾਡਾ ਦੇਸ਼ ਅੱਜ ਵੀ ਜਾਤ-ਪਾਤ, ਧਾਰਮਕ ਕੱਟੜਤਾ, ਨਸ਼ਿਆਂ ਅਤੇ ਆਪਸੀ ਭੇਦ-ਭਾਵ ਦਾ ਸ਼ਿਕਾਰ ਹੈ । ਉਹ ਵਿਦਿਆਰਥੀ ਤਾਂ ਜਵਾਬ ਸੁਣ ਕੇ ਸੰਤੁਸ਼ਟ ਹੋ ਗਿਆ ਪਰ ਉਸਦੇ ਮਨ ਵਿੱਚ ਅੱਜੇ ਵੀ ਇਹ ਖਿਆਲ ਆ ਰਿਹਾ ਸੀ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਕੋਈ ਨੌਕਰੀ ਵੀ ਮਿਲੇਗੀ ਜਾਂ ਨਹੀਂ । ਜੇਕਰ ਮਿਲ ਵੀ ਗਈ ਤਾਂ ਠੇਕੇ ਤੇ ਹੀ ਮਿਲੇਗੀ । ਉਸਨੂੰ ਪੱਕੀ ਨੌਕਰੀ ਅਤੇ ਸੁਰੱਖਿਅਤ ਭਵਿੱਖ ਲਈ ਸੰਘਰਸ਼ ਕਰਨਾ ਪਵੇਗਾ ਅਤੇ ਸਰਕਾਰਾਂ ਦੇ ਲਾਰਿਆਂ ਤੇ ਹੀ ਜਿਊਣਾ ਪਵੇਗਾ ।
-ਪਵਿੱਤਰਪਾਲ ਸਿੰਘ, ਅਲੀਵਾਲ ਚੌਂਕ ਬਟਾਲਾ ਜਿਲਾ ਗੁਰਦਾਸਪੁਰ ਪੰਜਾਬ (ਭਾਰਤ), ਸੰਪਰਕ ਨੰ:- +91 98155-00881

No comments: