BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਿੰਡ ਕਾਲਾ ਬੱਕਰਾ ਵਿਸ਼ਵ ਨਸ਼ਾ ਮੁਕਤੀ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ

ਜਲੰਧਰ 27 ਜੂਨ (ਦਲਜੀਤ ਸਿੰਘ)- ਤੰਬਾਕੂ ਨੋਸ਼ੀ ਕਰਨ ਵਾਲੇ ਇੱਕ ਵਿਅਕਤੀ ਦੀ ਉਮਰ ਤੰਬਾਕੂਨੋਸ਼ੀ ਨਾ ਕਰਨ ਵਾਲੇ ਨਾਲੋਂ ਔਸਤਨ 10 ਸਾਲ ਘੱਟ ਜਾਂਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਜਲੰਧਰ ਡਾ.ਮਨਿੰਦਰ ਕੌਰ ਮਿਨਹਾਸ ਨੇ ਅੱਜ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ 'ਪਹਿਲਾਂ ਸੁਣੋ' ਥੀਮ ਤਹਿਤ ਕਾਲਾ ਬੱਕਰਾ ਵਿਖੇ ਵਿਸ਼ਵ ਨਸ਼ਾ ਮੁਕਤੀ ਦਿਵਸ ਸਬੰਧੀ ਕਰਵਾਏ ਗਏ ਜ਼ਿਲ੍ਹਾਂ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ।  ਉਨ੍ਹਾਂ ਕਿਹਾ ਕਿ ਹਰ ਕੋਈ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਦਾ ਹੈ, ਨਸ਼ਾ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸਾਂ ਦੇ ਨਾਲ-ਨਾਲ ਮਾਂ-ਪਿਓ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਸ਼ੁਰੂ ਤੋਂ ਹੀ ਧਿਆਨ ਰੱਖਣ। ਉਨ੍ਹਾਂ ਨਾਲ ਦੋਸਤਾਨਾ ਵਿਹਾਰ ਰੱਖ ਕੇ ਹਰ ਰੋਜ ਕੁਝ ਸਮਾਂ ਆਪਣੇ ਬੱਚਿਆਂ ਨਾਲ ਬਿਤਾਇਆ ਜਾਵੇ ਤਾਂ ਜੋ ਉਹ ਕਿਸੇ ਵੀ ਗਲਤ ਰਸਤੇ ਜਾਂ ਨਸ਼ੇ ਦੇ ਦਲਦਲ ਵਿਚ ਨਾ ਫੱਸ ਸਕਣ। ਉਨ੍ਹਾਂ ਕਿਹਾ ਕਿ ਨਸ਼ੇ ਦੇ ਜਾਲ ਵਿਚ ਫਸਿਆ ਵਿਅਕਤੀ ਖੁਦ ਤਾਂ ਪਰੇਸ਼ਾਨ ਹੁੰਦਾ ਹੀ ਹੈ ਇਸ ਦਾ ਜ਼ਿਆਦਾ ਅਸਰ ਉਸ ਦੇ ਘਰ ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡਣ ਲਈ ਤਿਆਰ ਹਨ ਪਰ ਉਨ੍ਹਾਂ ਦਾ ਸਰੀਰ ਸਾਥ ਨਹੀਂ ਦਿੰਦਾ ਉਨਾਂ ਲਈ ਵਿਭਾਗ ਨੇ ਹਰ ਜ਼ਿਲ੍ਹੇ ਵਿਚ ਨਸ਼ਾ ਛੁਡਾਓ ਕੇਂਦਰ ਬਣਾਏ ਹਨ ਇਨ੍ਹਾਂ ਕੇਂਦਰਾਂ ਵਿਚ ਕਾਊਂਸਲਿੰਗ ਕਰਨ ਤੋਂ ਬਾਅਦ ਯੋਗ ਡਾਕਟਰਾਂ ਵੱਲੋਂ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਸਿਹਤ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਤਾਂ ਜੋ ਸਮਾਜ ਤੋਂ ਇਹ ਬੁਰਾਈ ਦੂਰ ਹੋ ਸਕੇ। ਉਨ੍ਹਾਂ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਨਸ਼ਾ ਕਰਨ ਵਾਲਿਆਂ ਨੂੰ ਹੀਣ ਭਾਵਨਾ ਨਾਲ ਨਹੀਂ ਸਗੋਂ ਉਨ੍ਹਾਂ ਨੂੰ ਨਸ਼ੇ ਦੀ ਬਿਮਾਰੀ ਦੇ ਮਰੀਜ ਸਮਝ ਕੇ ਹਮਦਰਦੀ ਵਾਲੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੈ। ਇਸ ਤੋਂ ਇਲਾਵਾ ਤੰਬਾਕੂਨੋਸ਼ੀ ਅਜੋਕੇ ਸਮਾਜ ਦੇ ਲਈ ਬੇਹੱਦ ਖਤਰਨਾਕ ਬਣ ਚੁੱਕੀ ਹੈ ਅਤੇ ਸਾਡੇ ਦੇਸ਼ ਵਿਚ ਹੋਣ ਵਾਲੀਆਂ ਮੌਤਾਂ ਦਾ ਇੱਕ ਅਹਿਮ ਕਾਰਨ ਬਣ ਰਹੀ ਹੈ। ਤੰਬਾਕੂ ਦੇ ਇਸਤੇਮਾਲ ਨੂੰ ਰੋਕਣ ਅਤੇ ਇਸ ਬਾਰੇ ਲੋਕਾਂ ਨੂੰ ਜਾਗਰੂਕਤਾ ਵਧਾਉਣ ਦੇ ਲਈ ਸਾਰਿਆਂ ਵੱਲੋਂ ਸਾਂਝੀਆਂ ਕੋਸ਼ਿਸਾਂ ਦੀ ਲੋੜ ਹੈ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਤੰਦਰੁਸਤ ਰੱਖਿਆ ਜਾ ਸਨ। ਉਨ੍ਹਾਂ ਕਿਹਾ ਕਿ ਤੰਬਾਕੂ,ਸ਼ਰਾਬ,ਸਿਗਰੇਟ,ਬੀੜੀ ਦੀ ਵਰਤੋਂ ਨਾਲ ਸਾਡੇ ਸਰੀਰ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜਿਸ ਨਾਲ ਮੂੰਹ,ਫੇਫੜੇ,ਸਾਹਨਾਲੀ,ਖਾਣੇ ਵਾਲੀ ਨਾਲੀ, ਪੇਸ਼ਾਬ ਦੀ ਗ੍ਰੰਥੀ ਆਦਿ ਦੇ ਕੈਂਸਰ ਤੋਂ ਇਲਾਵਾ ਦਿਲ ਅਤੇ ਫੇਫੜੇ ਦੀਆਂ ਹੋਰ ਬਿਮਾਰੀਆਂ ਲੱਗ ਜਾਂਦੀਆਂ ਹਨ। ਤੰਬਾਕੂ ਦਾ ਸੇਵਨ ਕਰਨ ਵਾਲਾ ਵਿਅਕਤੀ ਖੁਦ ਤਾਂ ਇਸ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਪ੍ਰਭਾਵਿਤ ਹੁੰਦਾ ਹੀ ਹੈ ਉਸ ਦੇ ਨਾਲ ਹੀ ਉਸਦੇ ਆਸ-ਪਾਸ ਦੇ ਲੋਕ ਵੀ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਸਮੇਂ-ਸਮੇਂ ਤੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਾਗਰੂਕਤਾ ਰੈਲੀਆਂ ਅਤੇ ਜਾਗਰੂਕਤਾ ਸੈਮੀਨਾਰ ਕਰਵਾਏ ਜਾਂਦੇ ਹਨ। ਇਸ ਮੌਕੇ ਕਾਲਾ ਬੱਕਰਾ ਦੇ ਪਿੰਡ ਤਲਵੰਡੀ ਆਬਦਾਰ ਦੇ ਸਰਪੰਚ ਗੁਰਵਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਤੰਬਾਕੂ ਮੁਕਤ ਪਿੰਡ ਘੋਸ਼ਿਤ ਕਰਨ ਤੇ ਸਨਮਾਨਿਤ ਵੀ ਕੀਤਾ ਗਿਆ। ਸੈਮੀਨਾਰ ਦੇ ਅੰਤ ਵਿਚ ਕਾਲਾ ਬੱਕਰਾ ਦੇ ਸੀਨੀਅਰ ਮੈਡੀਕਲ ਅਫਸਰ ਡਾ.ਸੁਰਿੰਦਰ ਜਗਤ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਮੈਡੀਕਲ ਕਮਿਸ਼ਨਰ ਡਾ.ਹਰਪ੍ਰੀਤ ਕੌਰ ਮਾਨ,ਡਿਪਟੀ ਮਾਸ ਮੀਡੀਆ ਅਫਸਰ ਸ਼੍ਰੀਮਤੀ ਪਰਮਿੰਦਰ ਕੌਰ ਅਤੇ ਸ਼੍ਰੀਮਤੀ ਵਿਜੈ ਕੁਮਾਰੀ,ਸ.ਨਿਤੀਰਾਜ ਸਿੰਘ ਅਤੇ ਹੋਰ ਮੈਡੀਕਲ ਅਤੇ ਪੈਰਾ ਮੈਡੀਕਲ,ਆਸ਼ਾ ਵਰਕਰ,ਫਾਰਮਾਸਿਸਟ,ਕੈਮਿਸਟ ਤੇ ਹੋਰ ਪਤਵੰਤੇ ਹਾਜ਼ਰ ਸਨ।

No comments: