BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਡੀ.ਪੀ.ਐਡ, ਈ.ਟੀ.ਟੀ ਅਤੇ ਐਮ.ਐਡ ਵਿੱਚ ਦਾਖਿਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ

ਜਲੰਧਰ 8 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਵਿੱਚ ਈ.ਟੀ.ਟੀ, ਬੀ.ਪੀ.ਐਡ, ਡੀ.ਪੀ.ਐਡ, ਬੀ.ਐਡ ਅਤੇ ਐਮ.ਐਡ ਕੋਰਸਿਜ ਵਿੱਚ ਦਾਖਿਲਾ ਲੈਣ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀ ਕੱਢਿਆ ਗਈ ਈ.ਟੀ.ਟੀ ਅਤੇ ਡੀ.ਪੀ.ਐਡ ਦੀਆ ਨੌਕਰੀਆਂ ਵਿੱਚ ਸੇਂਟ ਸੋਲਜਰ ਕਾਲਜ ਆਫ ਐਜੂਕੇਸ਼ਨ ਦੇ ਈ.ਟੀ.ਟੀ ਅਤੇ ਡੀ.ਪੀ.ਐਡ ਪਾਸ ਹੋ ਚੁੱਕੇ ਸਭ ਵਿਦਿਆਰਥੀਆਂ ਦੀ ਚੋਣ ਹੋਈ।ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਦੀ 100% ਪਲੇਸਮੈਂਟ ਹੋ ਰਹੀ ਹੈ ਉੱਥੇ ਹੀ ਜੇਕਰ ਪਿਛਲੇ ਸਾਲਾਂ ਦਾ ਅਕਾਦਮਿਕ ਨਤੀਜਿਆਂ ਨੂੰ ਦੇਖਿਆ ਜਾਵੇ ਤਾਂ ਹੁਣ ਤੱਕ ਨਤੀਜੇ ਵੀ 100% ਰਹੇ ਹਨ ਜਿਨ੍ਹਾਂ ਵਿੱਚੋਂ ਕਈ ਵਿਦਿਆਰਥੀ ਜਿਲ੍ਹੇ ਵਿੱਚ ਅਤੇ ਯੂਨੀਵਰਸਿਟੀ ਵਿੱਚ ਟਾਪ ਕਰ ਚੁੱਕੇ ਹਨ। ਸ਼੍ਰੀ ਚੋਪੜਾ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਸਬੰਧਿਤ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਂਦੀ ਹੈ ਤਾਂਕਿ ਸਮਾਜ ਨੂੰ ਬਿਹਤਰ ਅਧਿਆਪਕ ਦਿੱਤੇ ਜਾ ਸਕਣ। ਕਾਲਜ ਡਾਇਰੈਕਟਰ ਡਾ.ਅਲਕਾ ਗੁਪਤਾ ਨੇ ਦੱਸਿਆ ਕਿ ਐਨ.ਸੀ.ਟੀ ਦੇ ਨਵੇਂ ਨਿਯਮਾਂ ਅਨੁਸਾਰ ਸਟਾਫ ਦੀ ਭਰਤੀ ਹੋ ਰਹੀ ਹੈ।ਜਿਸਦੇ ਨਾਲ ਐਮ.ਐਡ ਵਿੱਚ ਵੀ ਦਾਖਿਲਾ ਲਈ ਵਿਦਿਆਰਥੀ ਉਤਸ਼ਾਹਿਤ ਹਨ।ਉਨ੍ਹਾਂਨੇ ਕਿਹਾ ਕਿ ਹੋਣਹਾਰ ਅਤੇ ਆਰਥਿਕ ਰੂਪ ਤੋਂ ਕਮਜੋਰ ਵਿਦਿਆਰਥੀਆਂ ਦੀ ਮਦਦ ਲਈ ਉਨ੍ਹਾਂਨੇ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਸਕਮਿ ਦੇ ਤਹਿਤ ਵੀ ਦਾਖਿਲਾ ਦਿੱਤਾ ਜਾ ਰਿਹਾ ਹੈ।

No comments: