BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਪਣੇ ਜੀਵਨ ਵਿੱਚ ਯੋਗ ਅਪਨਾਉਣ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਨੇ ਮਨਾਇਆ ਯੋਗ ਦਿਵਸ

ਜਲੰਧਰ 21 ਜੂਨ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਇੰਜੀਨਿਅਰਿੰਗ ਟੈਕਨੋਲਾਜੀ ਐਂਡ ਮੈਨੇਜਮੈਂਟ ਵਿੱਚ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਅਤੇ ਫੈਕਲਟੀ ਮੈਂਬਰਸ ਨੇ ਭਾਗ ਲਿਆ। ਸਭ ਨੂੰ ਯੋਗ ਪ੍ਰਾਣਾਂਯਾਮ ਜਿਵੇਂ ਅਨੁਲੋਮ-ਵਿਲੋਮ, ਕਪਾਲਭਾਤੀ, ਯੋਗਆਸਣ, ਮੈਡੀਟੇਸ਼ਨ, ੳਮ ਦਾ ਉਚਾਰਣ ਆਦਿ ਵਿਧੀਆਂ ਕਰਵਾਈਆਂ ਅਤੇ ਸਿਖਾਈਆਂ ਗਈਆਂ। ਇਸਦੇ ਨਾਲ ਸਭ ਨੂੰ ਮਾਨਸਿਕ ਸ਼ਾਂਤੀ, ਤੰਦੁਰੁਸਤ ਸਰੀਰ, ਸਰੀਰ ਨੂੰ ਸਥਿਰ ਰੱਖਣ, ਆਪਣੇ ਵਿਚਾਰਾਂ ਉੱਤੇ ਕਾਬੂ ਰੱਖਣ ਅਤੇ ਸਰੀਰ ਵਿੱਚ ਸਕਾਰਾਤਮਕ ਊਰਜਾ ਭਰਣ ਵਿੱਚ ਯੋਗ ਦਾ ਮਹੱਤਵ ਦੇ ਬਾਰੇ ਵਿੱਚ ਦੱਸਿਆ ਗਿਆ। ਚੇਅਰਮੈਨ ਅਨਿਲ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਸਭ ਨੂੰ ਤੰਦੁਰੁਸਤ ਜੀਵਨ ਅਤੇ ਨਿਰੋਗ ਸਰੀਰ ਲਈ ਯੋਗ ਆਪਨਾਉਣ ਨੂੰ ਕਿਹਾ।

No comments: