BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ ਮੁੱਖ ਰੱਖਦੇ ਹੋਏ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ

ਹੁਸ਼ਿਆਰਪੁਰ 28 ਜੂਨ (ਦਲਜੀਤ ਸਿੰਘ)- ਅੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਨਿਊ ਫਤਿਹਗੜ ਹੁਸ਼ਿਆਰਪੁਰ ਵਿਖੇ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਐਮ.ਐਲ.ਏ. ਸੁੰਦਰ ਸ਼ਾਮ ਅਰੋੜਾ ਵੱਲੋਂ ਨਸ਼ਾ ਛੱਡਣ ਉਪੰਰਤ ਜਿੰਦਗੀ ਨੂੰ ਨਵੇਂ ਸਿਰੇਂ ਤੋਂ ਸਥਾਪਤ ਕਰਨ ਲਈ ਸਿਖਲਾਈ ਪ੍ਰਾਪਤ ਕਰ ਰਹੇ ਨੌਜਵਾਨਾਂ ਨੂੰ ਸੰਦੇਸ਼ ਵੀ ਦਿੱਤਾ ਗਿਆ ਅਤੇ ਉਨ੍ਹਾਂ ਨਾਲ ਵਿਚਾਰ ਵੀ ਸਾਂਝੇ ਕੀਤੇ ਗਏ। ਇਸ ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਨਸ਼ਿਆਂ ਦਾ ਸੇਵਨ ਮਨੁੱਖ ਨੂੰ ਮੌਤ ਰੂਪੀ ਕੁਰਾਹੇ ਵੱਲ ਲੈ ਜਾਂਦਾ ਹੈ। ਜੋ ਵਿਅਕਤੀ ਨਸ਼ਾ ਛੱਡ ਚੁੱਕੇ ਹਨ ਹੁਣ ਉਨ੍ਹਾਂ ਨੂੰ ਆਪਣੀ ਜਿੰਦਗੀ ਨੂੰ ਮੁੜ ਤੋਂ ਸਥਾਪਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਉਚੇਚੇ ਤੌਰ ਤੇ ਜ਼ੋਰ ਦੇ ਕੇ ਕਿਹਾ ਕਿ ਜ਼ੇਰੇ ਇਲਾਜ ਸਮੂਹ ਨੌਜਵਾਨਾਂ ਨੂੰ ਆਪਣੇ ਜ਼ਮੀਰ ਦੀ ਆਵਾਜ਼ ਸੁਣਨੀ ਚਾਹੀਦੀ ਹੈ ਤੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਇੱਕ ਵਾਰ ਬੁਰਾਈ ਦਾ ਰਸਤਾ ਛੱਡਣ ਉਪੰਰਤ ਮੁੜ ਕਦੇ ਵੀ ਉਸ ਰਾਹੇ ਵਾਪਿਸ ਨਹੀਂ ਜਾਣਗੇ ਅਤੇ ਆਪਣੇ ਮਾਂ-ਬਾਪ, ਭੈਣ-ਭਰਾਵਾਂ ਅਤੇ ਹੋਰਨਾਂ ਸਮਾਜਿਕ ਜਿਮੇਵਾਰੀਆਂ ਪ੍ਰਤੀ ਸੁਚੇਤ ਹੋ ਕੇ ਇਸ ਦਿਸ਼ਾ ਪ੍ਰਤੀ ਸਾਕਾਰਾਤਮਕ ਕਦਮ ਚੁਕੱਣਗੇ। ਉਨਾਂ ਵੱਲੋਂ ਮੁੜ ਵਸੇਵਾਂ ਕੇਂਦਰ ਵਿੱਖੇ ਬੁਟੇ ਵੀ ਲਗਾਏ ਗਏ ਤੇ ਇਸ ਮੌਕੇ ਉਨ੍ਹਾਂ ਕੇਂਦਰ ਵਿੱਖੇ ਰਹਿ ਰਹੇ ਨੋਜਵਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੂਟਾ ਜਿੰਦਗੀ ਵਿੱਚ ਹਰਿਆਵਲ ਅਤੇ ਸ਼ੁੱਧਤਾ ਦਾ ਸੁਨੇਹਾ ਦਿੰਦਾ ਹੈ। ਕੇਂਦਰ ਦੀਆਂ ਸੇਵਾਵਾਂ ਲੈ ਰਹੇ ਲਾਭਪਾਤਰੀਆਂ ਨੂੰ ਅੱਜ ਆਪਣੇ ਮਨ ਅੰਦਰ ਵੀ ਜੀਵਨ ਦੀ ਬਿਹਤਰੀ ਲਈ ਇੱਕ ਨਵਾਂ ਬੂਟਾ ਲਗਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਭਵਿੱਖ ਸਿਹਤਮੰਦ ਅਤੇ ਸੁਰੱਖਿਅਤ ਰਹਿ ਸਕੇ। ਇਸ ਮੌਕੇ ਡਾ.ਸਤਪਾਲ ਗੋਜਰਾ ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਰਪੁਰ ਨੇ ਕਿਹਾ ਕਿ ਵਿਸ਼ਵ ਵਿਆਪੀ ਮਨਾਏ ਜਾ ਰਹੇ ਨਸ਼ਾ ਮੁਕਤੀ ਦਿਵਸ ਦਾ ਮੁਖ ਵਿਸ਼ਾ ਪਹਿਲਾਂ ਸੁਣੋ, ਆਓ ਸਾਰੇ ਨੂੰ ਮੁੱਖ ਰੱਖਦਿਆਂ ਸਾਨੂੰ ਆਪਣੇ ਮਾਂ-ਬਾਪ ਅਤੇ ਪਰਿਵਾਰ ਵਿੱਚ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੀਦਾ ਹੈ ਕਿਉਂਕ ਮਾਂ-ਬਾਪ ਨਾਲ ਨੇੜਤਾ ਅਤੇ ਪਰਿਵਾਰਕ ਸਹਿਯੋਗ ਵਿਅਕਤੀ ਨੂੰ ਨਸ਼ੇ ਦੀ ਰਾਹ ਤੇ ਜਾਣ ਤੋਂ ਰੋਕਦੇ ਹਨ। ਸਮਾਗਮ ਦੇ ਅੰਤ ਵਿੱਚ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਨੇ ਕੇਂਦਰ ਦੀਆਂ ਸੁਵਿਧਾਵਾਂ ਦਾ ਲਾਭ ਲੈ ਰਹੇ ਨੋਜਵਾਨਾਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾ ਨੂੰ ਇਹੋ ਸੁਨੇਹਾ ਦਿੱਤਾ ਕਿ ਸਾਰਿਆਂ ਨੂੰ ਰੱਲ ਮਿਲਕੇ ਸਾਂਝੇ ਯਤਨਾਂ ਨਾਲ ਇਸ ਸਮਾਜਿਕ ਬੁਰਾਈ ਨੂੰ ਖਤਮ ਕਰਨ ਦੇ ਯਤਨ ਕਰਨੇ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਸ਼ੇ ਦਾ ਸੇਵਨ ਕਰ ਰਹੇ ਵਿਅਕਤੀ ਦੀ ਪਹਿਲੀ ਕਾਉਂਸਲਿੰਗ ਉਸਦੇ ਪਰਿਵਾਰ ਵਾਲੇ ਹੀ ਕਰ ਸਕਦੇ ਹਨ ਤੇ ਇਸ ਵਿੱਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਹੈ। ਇਸ ਮੌਕੇ ਉਕਤ ਤੋਂ ਇਲਾਵਾ ਸ਼੍ਰੀ ਅਰੋੜਾ ਨਾਲ ਮਿਉਂਸਿਪਲ ਕਾਉਂਸਲਰ ਕੁਲਵਿੰਦਰ ਸਿੰਘ, ਕਮਲ ਕਟਾਰੀਆ, ਤੀਰਥ ਰਾਮ, ਪ੍ਰਦੀਪ ਕੁਮਾਰ,  ਸੁਰਿੰਦਰ ਕੁਮਾਰ, ਸੁਰਿੰਦਰ ਸਿੱਧੂ ਅਤੇ ਕਰਮਵੀਰ ਬਾਲੀ,ਰਾਕੇਸ਼ ਮਰਵਾਹਾ, ਸੁਨੇਸ਼ ਸੋਨੀ, ਦੀਪ ਭਾਟੀਆ, ਬਲਵਿੰਦਰ ਕੌਰ ਭੱਟੀ ਆਦਿ ਹਾਜ਼ਰ ਸਨ। ਸਿਹਤ ਵਿਭਾਗ ਹੁਸ਼ਿਆਰਪੁਰ ਤੋਂ ਜ਼ਿਲਾ ਸਿਹਤ ਅਫਸਰ ਡਾ.ਸੇਵਾ ਸਿੰਘ, ਨਸ਼ਾ ਮੁਕਤੀ ਮੁੜ ਵਸੇਵਾਂ ਕੇਂਦਰ ਦੇ ਇੰਚਾਰਜ ਡਾ.ਗੁਰਵਿੰਦਰ ਸਿੰਘ ਤੇ ਮੁੜ ਵਸੇਵਾਂ ਕੇਂਦਰ ਦਾ ਸਮੂਹ ਸਟਾਫ ਹਾਜ਼ਰ ਸੀ।

No comments: