BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਟਾਪਰਸ ਦੇ ਪਿਤਾਵਾਂ ਨੂੰ ਸਨਮਾਨਿਤ ਕਰ ਮਨਾਇਆ ਪਿਤਾ ਦਿਵਸ

  • ਵਿਦਿਆਰਥੀਆਂ ਨੇ ਭਾਵੁਕ ਹੋਕੇ ਪਿਤਾ ਦੇ ਪ੍ਰਤੀ ਭਾਵਨਾਵਾਂ ਦਾ ਕੀਤਾ ਇਜ਼ਹਾਰ
ਜਲੰਧਰ 17 ਜੂਨ (ਗੁਰਕੀਰਤ ਸਿੰਘ)- ਪਿਤਾ ਜੋ ਕਿ ਆਪਣੇ ਬੱਚਿਆਂ ਦੀ ਖੁਸ਼ੀਆਂ, ਜਰੂਰਤਾਂ ਅਤੇ ਦੁੱਖ, ਸੁਖ ਵਿੱਚ ਹਮੇਸ਼ਾ ਨਾਲ ਰਹਿੰਦਾ ਹੈ।ਵਿਸ਼ਵ ਦੇ ਸਭ ਪਿਤਾਵਾਂ ਨੂੰ ਸਮਰਪਿਤ ਪਿਤਾ ਦਿਵਸ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਮਨਾਇਆ ਗਿਆ ਜਿਸ ਵਿੱਚ ਗਰੁੱਪ ਦੇ 10ਵੀਂ ਅਤੇ +2 ਕਲਾਸ ਦੇ ਟਾਪਰਸ ਵਿਦਿਆਰਥੀਆਂ ਨੇ ਪਿਤਾਵਾਂ ਲਈ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ। ਸਮਾਰੋਹ ਵਿੱਚ ਗਰੁੱਪ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਵਿਸ਼ੇਸ਼ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਮੈਨੇਜਿੰਗ ਡਾਇਰੈਕਟਰ ਕਰਨਲ ਆਰ.ਕੇ ਖੰਨਾ ਅਤੇ ਸਭ ਪਿਤਾਵਾਂ ਵਲੋਂ ਕੀਤਾ ਗਿਆ। ਇਸ ਵਿੱਚ ਗਰੁੱਪ ਦੇ 10ਵੀਂ ਅਤੇ +2 ਦੇ ਟਾਪਰਜ਼ ਵਿਦਿਆਰਥੀਆਂ ਦੇ ਪਿਤਾਵਾਂ ਹਰਮਿੰਦਰ ਸਿੰਘ, ਬਲਦੇਵ ਸਿੰਘ, ਸਿਧਾਰਥ ਦੀਕਸ਼ਤ, ਕਵਲਜੀਤ ਸਿੰਘ, ਪ੍ਰਵੇਸ਼ ਕੁਮਾਰ, ਹਰਮਿੰਦਰ ਸਿੰਘ, ਬਲਦੇਵ ਕੁਮਾਰ, ਸਿਰਾਰਥ ਦੀਕਸ਼ਤ, ਕੰਵਲਜੀਤ ਸਿੰਘ, ਪ੍ਰਵੇਸ਼ ਕੁਮਾਰ ਜੈਨ, ਲਖਬੀਰ ਸਿੰਘ, ਕਿਰਨ ਕੁਮਾਰ, ਚਰਨਜੀਤ ਸਿੰਘ, ਜਸਵੀਰ ਸਿੰਘ, ਵਿਜੈ ਰਿਹਾਨ, ਤਰਸੇਮ ਲਾਲ, ਦੀਪਕ ਕੁਮਾਰ, ਵਰਿੰਦਰ ਸਿੰਘ, ਰਣਜੀਤ ਸਿੰਘ, ਧਰਮਪਾਲ, ਸੁਰਿੰਦਰ ਸਿੰਘ, ਵਿਜੈ ਕੁਮਾਰ ਆਦਿ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਭਾਵੁਕ ਹੋਕੇ ਆਪਣੇ ਪਿਤਾ ਦੇ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਇਜਹਾਰ ਕਰਦੇ ਹੋਏ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਉਹ ਜੋ ਵੀ ਹਨ ਉਨ੍ਹਾਂ ਦੀ ਪਿਤਾ ਦੀ ਵਜ੍ਹਾ ਨਾਲ ਹਨ। ਸ਼੍ਰੀ ਚੋਪੜਾ ਅਤੇ ਸਭ ਪਿਤਾਵਾਂ ਨੇ ਮਿਲਕੇ ਪਿਤਾ ਦਿਵਸ ਦਾ ਕੇਕ ਕੱਟਦੇ ਹੋਏ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਆ ਅਤੇ ਸਭ ਨੂੰ ਪਿਤਾ ਦਿਵਸ ਦੀ ਵਧਾਈ ਦਿੱਤੀ। ਸ਼੍ਰੀ ਚੋਪੜਾ ਅਤੇ ਸ਼੍ਰੀਮਤੀ ਚੋਪੜਾ ਵਲੋਂ ਸਭ ਪਿਤਾਵਾਂ ਨੂੰ ਫੁੱਲਾਂ ਦੀ ਮਾਲਾ ਪਾਕੇ ਅਤੇ ਸਨਮਾਨ ਚਿੰਨ ਨਾਲ ਸਨਮਾਨਿਤ ਕੀਤਾ ਗਿਆ। ਸ਼੍ਰੀ ਚੋਪੜਾ ਨੇ ਸਭ ਪਿਤਾਵਾਂ ਨੂੰ ਪਿਤਾ ਦਿਵਸ ਦੀ ਵਧਾਈ ਦਿੰਦੇ ਹੋਏ ਆਪਣੇ ਬੱਚਿਆਂ ਉੱਪਰ ਗਰਵ ਮਹਿਸੂਸ ਕਰਣ ਨੂੰ ਕਿਹਾ ਅਤੇ ਪਿਤਾ ਨੂੰ ਪਰਿਵਾਰ ਦੀ ਇੱਕ ਮਜਬੂਤ ਨੀਂਹ ਦੱਸਿਆ ਜੋ ਆਰਥਿਕ ਅਤੇ ਮਾਨਸਿਕ ਰੂਪ ਨਾਲ ਆਪਣੇ ਪਰਿਵਾਰ ਨੂੰ ਸਪੋਟ ਕਰਦਾ ਹੈ।

No comments: