BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਖੂਨਦਾਨੀਆਂ ਲਈ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ

ਹੁਸ਼ਿਆਰਪੁਰ 14 ਜੂਨ (ਦਲਜੀਤ ਸਿੰਘ)- ਵਿਸ਼ਵ ਖੂਨਦਾਨੀ ਦਿਵਸ ਨੂੰ ਮੁੱਖ ਰੱਖਦੇ ਹੋਏ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਖੂਨਦਾਨੀਆਂ ਲਈ ਵਿਸ਼ੇਸ਼ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਡਿਪਟੀ ਮੈਡੀਕਲ ਕਮਿਸ਼ਨਰ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਸਤਪਾਲ ਗੋਜਰਾ ਦੀ ਅਗਵਾਈ ਵਿੱਚ ਮਨਾਏ ਗਏ ਇਸ ਸਮਾਗਮ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾ.ਸਤਪਾਲ ਨੇ ਦੱਸਿਆ ਕਿ ਦੁਰਘਟਨਾ, ਬੀਮਾਰੀ ਜਾਂ ਹੋਰਨਾ ਸੰਕਟਕਾਲੀਨ ਹਾਲਾਤਾਂ ਵਿੱਚ ਰੋਜ਼ਾਨਾ ਬਹੁਤ ਸਾਰੇ ਲੋੜਵੰਦਾਂ ਨੂੰ ਖੂਨ ਦੀ ਜ਼ਰੂਰਤ ਪੈਂਦੀ ਹੈ। ਤ੍ਰਾਸਦੀ ਇਹ ਹੈ ਕਿ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਰੋਜ਼ ਜਿੰਨ੍ਹੀ ਮਾਤਰਾ ਵਿੱਚ ਜ਼ਰੂਰਤ ਹੁੰਦੀ ਹੈ ਉਸਦੀ ਤੁਲਨਾ ਵਿੱਚ ਬਹੁਤ ਘੱਟ ਮਾਤਰਾ ਵਿੱਚ ਖੂਨ ਇੱਕਤਰਤ ਹੁੰਦਾ ਹੈ ਜਿਸਦਾ ਮੁੱਖ ਕਾਰਣ ਇਹ ਹੈ ਕਿ ਸਵੈ-ਇੱਛਕ ਖੂਨਦਾਨੀ ਬਹੁਤ ਘੱਟ ਹਨ। ਉਨ੍ਹਾਂ ਦੱਸਿਆ ਕਿ ਵਿਅਕਤੀ ਨੂੰ ਬਿਨ੍ਹਾਂ ਕਿਸੇ ਵਹਿਮ ਦੇ ਆਪਣੇ ਜੀਵਨਕਾਲ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 18 ਤੋਂ 65 ਸਾਲ ਦੀ ਉਮਰ ਦਾ ਸਵਸਥ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਦੋ ਨਾਲ ਹੀ ਮਹਿਲਾਵਾਂ ਵੀ ਖੂਨਦਾਨ ਕਰ ਸਕਦੀਆਂ ਹਨ। ਇਸ ਨਾਲ ਕਿਸੇ ਤਰ੍ਹਾ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਤੇ ਮਨੁੱਖੀ ਸਰੀਰ ਦਾਨ ਕੀਤੇ ਗਏ ਖੂਨ ਦੀ ਪੂਰਤੀ 24 ਘੰਟੇ ਦੇ ਅੰਤਰਾਲ ਵਿੱਚ ਕਰ ਲੈਂਦਾ ਹੈ। ਖੂਨਦਾਨ ਨਾਲ ਕਈ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਵੱਲੋਂ ਮੌਕੇ ਤੇ ਖੂਨਦਾਨੀਆਂ ਨੂੰ ਮੈਡਲ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਖੂਨਦਾਨੀ ਹੋਰਨਾਂ ਲਈ ਪ੍ਰੇਰਣਾ ਸਰੋਤ ਹਨ। ਇਸ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਦੇ ਇੰਚਾਰਜ ਡਾ.ਅਮਰਜੀਤ ਲਾਲ ਨੇ ਦੱਸਿਆ ਖੂਨਦਾਨੀ ਦਿਵਸ ਨੂੰ ਸਮਰਪਿਤ ਮੁਹਿੰਮ ਜੋ ਕਿ ਮਿਤੀ 8 ਜੂਨ ਤੋਂ 14 ਜੂਨ ਤੱਕ ਚਲਾਈ ਜਾ ਰਹੀ ਹੈ, ਦੌਰਾਨ ਵੱਧ ਤੋਂ ਵੱਧ ਸਵੈ-ਇੱਛਕ ਖੂਨਦਾਨੀਆਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੈਂਪਾਂ ਦਾ ਆਯੋਜਨ ਕੀਤਾ ਗਿਆ। ਇੱਕ ਵਾਰ ਵੇਲੇ 350 ਮਿਲੀ ਲੀਟਰ ਖੂਨ ਹੀ ਲਿਆ ਜਾਂਦਾ ਹੈ। 45 ਕਿਲੋ ਭਾਰ ਵਾਲਾ ਸਵਸਥ ਬਿਨ੍ਹਾਂ ਕਿਸੇ ਸਮੱਸਿਆ ਤੋਂ ਵਿਅਕਤੀ ਖੂਨ ਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਤੋਂ ਬਾਅਦ ਤਰਲ ਪਦਾਰਥਾਂ ਦਾ ਸੇਵਨ ਵੱਧ ਕਰਨਾ ਚਾਹੀਦਾ ਹੈ। ਅਤੇ ਇਸ ਉਪੰਰਤ ਵਿਅਕਤੀ ਆਪਣੇ ਕੰਮ ਰੋਜ਼ਾਨਾ ਦੀ ਤਰ੍ਹਾਂ ਹੀ ਕਰ ਸਕਦਾ ਹੈ। ਉਨ੍ਹਾਂ ਹੋਰ ਕਿਹਾ ਕਿ ਅੱਜ ਲਗਭਗ 50 ਦੇ ਕਰੀਬ ਖੂਨਦਾਨੀਆਂ ਵੱਲੋਂ ਬਲੱਡ ਬੈਂਕ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਖੂਨਦਾਨ ਕੀਤਾ ਗਿਆ। ਇਸ ਸਮਾਰੋਹ ਦੌਰਾਨ ਮਾਸ ਮੀਡੀਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਢਿੱਲੋਂ ਨੇ ਦੱਸਿਆ ਕਿ ਇਹ ਸਾਲ ਖੂਨਦਾਨੀ ਦਿਵਸ ਦਾ ਮੁਖ ਵਿਸ਼ਾ ਖੂਨ ਦਾਨ ਕਰੋ, ਹੁਣੇ ਕਰੋ ਅਤੇ ਅਕਸਰ ਕਰੋ ਰੱਖਿਆ ਗਿਆ ਹੈ। ਪਹਿਲਾਂ ਤੋਂ ਖੂਨਦਾਨ ਕਰ ਰਹੇ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਉਨ੍ਹਾਂ ਵਿੱਚ ਅਗਾਂਹ ਤੋਂ ਵੀ ਖੂਨਦਾਨ ਕਰਨ ਲਈ ਪ੍ਰੇਰਿਤ ਕਰਦਾ ਹੈ ਤੇ ਹੋਰਨਾਂ ਨੂੰ ਵੀ ਇਸ ਨੇਕ ਮੁਹਿੰਮ ਨਾਲ ਜੁੜਨ ਲਈ ਉਤਸ਼ਹਿਤ ਕਰਦਾ ਹੈ। ਵਿਅਕਤੀ ਨੂੰ ਆਪਣੇ ਜਿੰਦਗੀ ਦੇ ਖ਼ਾਸ ਪਲ ਜਿਵੇਂ ਜਨਮਦਿਨ ਅਤੇ ਵਰ੍ਹੇਗੰਢ ਆਦਿ ਨੂੰ ਖੂਨਦਾਨ ਕਰਕੇ ਹੀ ਮਨਾਉਣ ਦਾ ਸੰਕਲਪ ਲੈਣਾ ਚਾਹੀਦਾ ਹੈ। ਜਿਵੇਂ ਕਿ ਸੁਖਵਿੰਦਰ ਢਿੱਲੋਂ ਵੱਲੋਂ ਖੂਨਦਾਨੀ ਦਿਵਸ ਦੇ ਵਿਸ਼ੇ ਤੋਂ ਪ੍ਰੇਰਣਾ ਲੈਂਦੇ ਹੋਏ ਖ਼ੁਦ ਵੀ ਅੱਜ ਦੇ ਦਿਨ ਨੂੰ ਵਿਸ਼ੇਸ਼ ਤੌਰ ਤੇ ਖੂਨਦਾਨ ਕਰਕੇ ਮਨਾਇਆ ਗਿਆ। ਇਸ  ਮੋਕੇ ਖੂਨਦਾਨੀ ਡਾ. ਲਖਵੀਰ, ਮਾਸ ਮੀਡੀਆ ਅਧਿਕਾਰੀ ਖੂਨਦਾਨੀ ਹਰਿੰਦਰ ਸਿੰਘ, ਇੰਦਰਜੀਤ ਸਿੰਘ, ਪੰਕਜ ਸ਼ਰਮਾ, ਰਮਨ ਕੁਮਾਰ, ਪਵਨਦੀਨ ਸਿੰਘ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਮਗ ਦੌਰਾਨ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਹੁਸ਼ਿਆਰਪੁਰ ਡਾ.ਰਣਜੀਤ ਸਿੰਘ ਘੋਤੜਾ, ਦੰਦਾ ਦੇ ਵਿਭਾਗ ਤੋਂ ਡਾ.ਜਗਦੀਸ਼ ਚੰਦਰ, ਡਾ.ਸਨਮ, ਬਲੱਡ ਬੈਂਕ ਦੇ ਸਟਾਫ ਮੈਂਬਰਾਨ ਰਣਜੀਤ ਕੌਰ, ਸੁਰਿੰਦਰ ਕੁਮਾਰ, ਕਮਲਪ੍ਰੀਤ ਕੌਰ, ਗਿੱਲਪ੍ਰੀਤ ਕੌਰ, ਸੰਦੀਪ ਸਿੰਘ, ਜ਼ਿਲ੍ਹਾ ਬੀ.ਸੀ.ਸੀ. ਫਸੀਲੀਟੇਟਰ ਰੀਨਾ ਸੰਧੂ, ਸਿਵਲ ਹਸਪਤਾਲ ਦਾ ਪੈਰਾਮੈਡੀਕਲ ਸਟਾਫ, ਸਵੈ-ਇੱਛਕ ਖੂਨਦਾਨੀਆਂ ਤੋਂ ਇਲਾਵਾ ਲਾਇੰਸ ਕਲੱਬ ਵਿਸ਼ਵਾਸ ਹੁਸ਼ਿਆਰਪੁਰ ਤੋਂ ਵਿਜੇ ਅਰੋੜਾ ਹਾਜ਼ਰ ਸਨ।

No comments: