BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਯੂਥ ਪੀਸ ਰੈਲੀ ਰਾਂਹੀ ਦਿੱਤਾ ਜਾਵੇਗਾ ਸ਼ਾਤੀ ਦਾ ਸੰਦੇਸ਼: ਪ੍ਰੀਤ ਕੋਹਲੀ

ਜਲੰਧਰ 8 ਜੂਨ (ਜਸਵਿੰਦਰ ਆਜ਼ਾਦ)- ਯੁਵਕ ਸੇਵਾਵਾਂ,ਪੰਜਾਬ ਦੀ ਅਗਵਾਈ ਹੇਠ ਅੱਜ 15 ਨੋਜਵਾਨਾਂ ਦੀ ਟੋਲੀ ਹੁਸ਼ਿਆਰਪੁਰ ਤੋਂ ਜੰਮੂ ਨੁੰ ਰਵਾਨਾ ਹੋਈ। ਇਸ ਯੂਥ ਪੀਸ ਰੈਲੀ ਨੂੰ ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸ਼ਿਆਰਪੁਰ ਨੇ ਝੰਡੀ ਦੇ ਕੇ ਰਵਾਨਾ ਕੀਤਾ। ਇਸ ਸੰਬਧੀ ਉਹਨਾਂ ਦਸਿਆ ਕਿ ਇਹ ਯੁਵਕ ਜਲੰਧਰ ਤੋਂ ਹੁਸ਼ਿਆਰਪੁਰ-ਜੰਮੂ-ਸ਼੍ਰੀਨਗਰ-ਕਾਰਗਿਲ-ਲ਼ੇਹ-ਮਨਾਲੀ ਦਾ ਸਫਰ 10 ਦਿਨਾਂ ਵਿੱਚ ਪੂਰਾ ਕਰਨਗੇ।ਇਹ 15 ਨੌਜਵਾਨ ਸਾਰੇ ਦੌਆਬੇ ਨਾਲ ਸੰਬਧਤ ਹਨ ਅਤੇ ਯੁਵਕ ਸੇਵਾਵਾਂ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਵੀ ਹਿੱਸਾ ਲੈੰਦੇ ਰਹਿੰਦੇ ਹਨ।ਾਿਹ ਯੁਵਕ ਸ਼੍ਰੀਨਗਰ ਵਿਖੇ ਇੱਕ ਖੂਨਦਾਨ ਕੈਂਪ ਵੀ ਲਗਾਉਣਗੇ ਜਿਸ ਵਿੱਚ ਸਾਰੇ ਆਪਯਾ ਖੂਨਦਾਨ ਕਰਨਗੇ ਇਸ ਤੋਂ ਇਲਾਵਾ ਹਿਮਾਚਲ ਦੇ ਰਸਤੇ ਵਿੱਛ ਆਉਣ ਵਾਲੇ ਵੱਖੋ -ਵੱਖਰੇ ਸਖੁਲਾਂ ਦਾ ਦੌਰਾ ਵੀੌ ਖਤਿਾ ਜਾਵੇਗਾ ਅਤੇ ਉਥੇ ਸ਼ਾਂਤੀ ਨਾਲ ਸੰਬਧਤ ਸੈਮੀਨਾਰ ਲਗਾਉਣ ਦੀ ਵੀ ਯੋਜਨਾ ਹੈ। ।ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ,ਹੁਸ਼ਿਆਰਪੁਰ ਸ.ਪ੍ਰੀਤ ਕੋਹਲੀ ਨੇ ਇਹਨਾਂ ਨੋਜਵਾਨਾ  ਨੁੰ ਅੱਜ ਦਫਤਰ ਯੁਵਕ ਸੇਵਾਵਾਂ,ਹੁਸ਼ਿਆਰਪੁਰ ਤੋਂ ਅਸ਼ੀਰਵਾਦ ਦੇ ਕਿ ਰਵਾਨਾ ਕਰਦਿਆ ਦਸਿੱਆ ਕਿ ਇਸ ਤਰਾਂ ਦੀਆਂ ਰੈਲੀਆਂ ਨਾਲ ਯੁਵਕਾ ਅੰਦਰ ਦੇਸ਼ ਪਿਆਰ ਦੀ ਭਾਵਨਾ ਤਾਂ ਪੈਦਾ ਹੁੰਦੀ ਹੀ ਹੈ ਨਾਲ ਹੀ ਨਾਲ ਘਰੋਂ ਬਾਹਰ ਰਹਿ ਕਿ ਉਹਨਾਂ ਅੰਦਰ ਜੁੰਮੇਵਾਰੀ ਦੀ ਭਾਵਨਾ ਵੀ ਵੱਧਦੀ ਹੈ। ਇਸ  ਰੈਲੀ ਦੀ ਅਗਵਾਈ ਅਮਰਬੀਰ ਸਿੰਘ ਚੀਮਾ ਕਰ ਰਹੇ ਹਨ। ਉਹਨਾਂ ਨਾਲ ਬਲਪ੍ਰੀਤ ਸਿੰਘ, ਅਮਰਬੀਰ ਸਿੰਘ, ਗੌਰਵ ਪੁਸ਼ਕਰਨਾ,ਅਮਰਜੀਤ ਸਿੰਘ, ਰਜਤ ਠਾਕੁਰ, ਆਸਿਫ, ਗੁਰਬਾਜ਼ ਸਿੰਘ, ਸ਼ਰਨਜੀਤ ਸੰਦੂ, ਦੀਦਾਰਬੀਰ ਸਿੰਘ, ਜੁਗਰਾਜ ਸਿੰਘ ਘੁੰਮਣ, ਮਲਕੀਤ ਸਿੰਘ , ਗੁਰਪ੍ਰੀਤ ਸਿੰਘ, ਹਰਕਰਨ ਸਿੰਘ ਵੀ ਜਾ ਰਹੇ ਹਨ।

No comments: