BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੰਜਾਬ ਵਿੱਚ ਕਿਸਾਨਾਂ ਦੀ ਹੋ ਰਹੀ ਖੁਦਕਸ਼ੀ ਦਾ ਕਾਰਨ ?

ਜਲੰਧਰ 9 ਜੂਨ (ਦਲਜੀਤ ਸਿੰਘ)- ਪੰਜਾਬ ਦੀ ਕਿਸਾਨੀ ਤੇ ਚਾਨਣਾ ਪਾਈਏ ਤਾਂ ਹਰ ਦਿਨ ਪਤਾ ਨਹੀਂ ਕਿੰਨੇ ਕੁ ਕਿਸਾਨ ਪੂਰੇ ਭਾਰਤ ਵਿੱਚ ਖੁਦਕਸ਼ੀ ਕਰਦੇ ਹਨ। ਪਰ ਸਰਕਾਰ ਨੂੰ ਇਹਨਾਂ ਨਾਲ ਕੋਈ ਹਮਦਰਦੀ ਨਹੀਂ। ਸਰਕਾਰਾਂ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਬਹੁਤ ਦਾਅਵੇ ਕਰਦੀਆਂ ਹਨ। ਪਰ ਸਰਕਾਰ ਬਣਨ ਦੇ ਬਾਅਦ ਸਭ ਕੁੱਝ ਭੁੱਲ ਜਾਂਦੀਆਂ ਹਨ। ਸਰਕਾਰਾਂ ਦੇ ਦਾਅਵੇ ਅਤੇ ਲਾਲਚ ਕਿਸਾਨੀ ਨੂੰ ਖਤਮ ਕਰ ਰਹੇ ਹਨ। ਅੱਜ ਕੱਲ ਦੀ ਨੋਜਵਾਨ ਪੀੜ੍ਹੀ ਖੇਤੀ ਤੋਂ ਡਰ ਕੇ ਵਿਦੇਸ਼ਾ ਵੱਲ ਜਾ ਰਹੀ ਹੈ। ਜੇਕਰ ਸਰਕਾਰਾਂ ਕਿਸਾਨੀ ਦਾ ਮੁੱਲ ਚੰਗਾਂ ਦੇਣ ਤਾਂ ਨੋਜਵਾਨਾਂ ਵਿੱਚੋਂ ਵਿਦੇਸ਼ ਜਾਣ ਦੀ ਖਿੱਚ ਘੱਟ ਜਾਵੇਗੀ।

No comments: