BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡਾ.ਸੁਖਰਾਓ ਨੇ ਬਣੇ ਨਵੇਂ ਸਹਾਇਕ ਫੂਡ ਕਮਿਸ਼ਨਰ

ਹੁਸ਼ਿਆਰਪੁਰ 27 ਜੂਨ (ਦਲਜੀਤ ਸਿੰਘ)- ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਅੱਜ ਡਾ.ਸੁਖਰਾਓ ਸਿੰਘ ਮਿਨਹਾਸ ਨੇ ਬਤੌਰ ਸਹਾਇਕ ਕਮਿਸ਼ਨਰ ਫੂਡ ਅਫਸਰ ਆਪਣਾ ਅਹੁਦਾ ਸੰਭਾਲਿਆ। ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਇਸੇ ਅਹੁਦੇ ਤੇ ਸੇਵਾਵਾਂ ਦੇ ਰਹੇ ਸਨ ਤੇ ਹੁਣ ਬਦਲੀ ਉਪੰਰਤ ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਮੂਹ ਖਾਦ ਪਦਾਰਥਾਂ ਦੇ ਵਿਕਰੇਤਾਵਾਂ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜਰ ਆਮ ਜਨਤਾ ਨੂੰ ਕੇਵਲ ਸਾਫ-ਸੁਥਰੀ ਵਸਤਾਂ ਹੀ ਮੁਹੱਈਆ ਕਰਵਾਈਆਂ ਜਾਣ। ਗਲੇ-ਸੜੇ ਫਲ ਅਤੇ ਸਬਜ਼ੀਆਂ ਦੀ ਬਿਲਕੁਲ ਵੀ ਵਿਕਰੀ ਨਾਂ ਕੀਤੀ ਜਾਵੇ। ਰੇਹੜੀਆਂ ਅਤੇ ਹੋਰਨਾਂ ਖਾਣ-ਪੀਣ ਦੀਆਂ ਵਸਤਾਂ ਦੀ ਵਿਕਰੀ ਵੇਲੇ ਵਸਤਾਂ ਦੀ ਗੁਣਵੱਤਾ ਅਤੇ ਸੱਵਛਤਾ ਦਾ ਖ਼ਾਸ ਖਿਆਲ ਰੱਖਿਆ ਜਾਵੇ। ਕਿਸੇ ਕਿਸਮ ਦੀ ਸ਼ਿਕਾਇਤ ਪਾਏ ਜਾਣ ਤੇ ਮਿਲਾਵਟਖੋਰਾਂ ਵਿਰੁੱਧ ਸਖ਼ਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡਾ.ਸੁਖਰਾਓ ਨੇ ਜ਼ੋਰ ਦੇ ਕੇ ਕਿਹਾ ਕਿ ਕਰਿਆਨੇ ਦੀਆਂ ਦੁਕਾਨਾਂ ਤੇ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਪੂਰਣ ਪਾਬੰਦੀ ਹੈ ਤੇ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਵਿਕਰੇਤਾ ਦਾ ਫੂਡ ਲਾਇੰਸੈਸ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ੲਿਮਾਨਦਾਰੀ ਨਾਲ ਨਿਭਾਉਣਗੇ।

No comments: