BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

  • ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਵਿੱਚ ਪਹਿਲਾ ਅਤੇ ਬੀਸੀਏ ਵਿੱਚ ਹਾਸਲ ਕੀਤੀਆਂ ਦੋ ਮੈਰਿਟ ਪੋਜੀਸ਼ਨਾਂ
ਵਿਦਿਆਰਥਣਾਂ ਟਵਿੰਕਲ ਸ਼ਰਮਾ, ਸਨਿਕਸ਼ਾ ਮੜੀਆ
ਅਤੇ ਰੋਹਿਣੀ ਗੁਪਤਾ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ
ਜਲੰਧਰ 24 ਜੂਨ (ਗੁਰਕੀਰਤ ਸਿੰਘ)- ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਅੱਜ ਘੋਸ਼ਿਤ ਕੀਤੇ ਗਏ ਨਤੀਜਿਆਂ  ਵਿੱਚ ਬੇਹਤਰੀਨ ਪ੍ਰਦਰਸ਼ਨ ਕੀਤਾ ਹੈ। ਕਾਲਜ ਦੀ ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਚੌਥੇ ਸੈਮੇਸਟਰ ਦੀ ਵਿਦਿਆਰਥਣ ਰੋਹਿਣੀ ਗੁਪਤਾ ਨੇ 2055/2200 ਨੰਬਰ ਲੈ ਕੇ ਗੋਲਡ ਮੈਡਲ ਹਾਸਲ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਕਾਲਜ ਦੇ ਸਾਰੇ ਹੀ ਵਿਦਿਆਰਥੀ ਡਿਸਟਿੰਕਸ਼ਨ ਲੈ ਕੇ ਪਾਸ ਹੋਏ ਹਨ ਅਤੇ ਇਸ ਲਈ ਵਿਦਿਆਰਥੀ, ਉਹਨਾਂ ਦੇ ਅਧਿਆਪਕ ਅਤੇ ਪੇਰੈਟਂਸ ਵਧਾਈ ਦੇ ਪਾਤਰ ਹਨ। ਰੋਹਿਣੀ ਗੁਪਤਾ ਨੇ ਅਪਣੇ ਭਵਿੱਖ ਬਾਰੇ ਦੱਸਦੇ ਕਿਹਾ ਕਿ ਉਹ ਜੈਂਟਸ ਬੁਟੀਕ ਖੋਲਣਾ ਚਾਹੁੰਦੀ ਹੈ ਤਾਂਕਿ ਉਹ ਆਪਣੇ ਹੁਨਰ ਦਾ ਇਸਤੇਮਾਲ ਕਰਕੇ ਹੁਣ-ਤੱਕ ਡਿਜਾਇਨਿੰਗ ਪੱਖੋਂ ਵਾਂਝੇ ਰਹੇ ਇਸ ਫੀਲਡ ਵਿੱਚ ਕੁਝ ਨਵਾਂ ਕਰ ਕੇ ਵਿਖਾ ਸਕੇ। ਇਸ ਤੋਂ ਇਲਾਵਾ ਬੀ.ਸੀ.ਏ. ਸੈਮੇਸਟਰ ਚੌਥੇ ਦੇ ਘੋਸ਼ਿਤ ਨਤੀਜਿਆਂ ਵਿੱਚ ਟਵਿੰਕਲ ਸ਼ਰਮਾ ਨੇ 550/700 ਨੰਬਰ ਲੈ ਕੇ ਯੂਨੀਵਰਸਿਟੀ ਮੈਰਿਟ ਲਿਸਟ ਵਿੱਚ ਸੱਤਵਾਂ ਅਤੇ ਸਨਿਕਸ਼ਾ ਮੜੀਆ ਨੇ 548/700 ਨੰਬਰ ਲੈ ਕੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ।ਇਸ ਕਲਾਸ ਦੇ ਸਾਰੇ ਹੀ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ, ਇਹ ਕਾਲਜ ਲਈ ਬੜੇ ਮਾਨ ਦਾ ਵਿਸ਼ਾ ਹੈ, ਡਾ. ਗਰਗ ਨੇ ਦੱਸਿਆ। ਮੈਰਿਟ ਲਿਸਟ ਵਿੱਚ ਸਥਾਨ ਬਨਾਉਣ ਵਾਲੇ ਵਾਲੀਆਂ ਬੀਸੀਏ ਦੀਆਂ ਵਿਦਿਆਰਥਣਾਂ ਨੇ ਭਵਿੱਖ ਵਿੱਚ ਹੋਰ ਮਿਹਨਤ ਕਰ ਕੇ ਆਪਣੀ ਪੋਜੀਸ਼ਨ ਸੁਧਾਰਨ ਦਾ ਪ੍ਰਣ ਕੀਤਾ ਅਤੇ ਕਾਲਜ ਵਲੋਂ ਮੁਹਇਆ ਕਰਵਾਈ ਜਾ ਰਹੀਆਂ ਸਹੂਲਤਾਂ ਪ੍ਰਤੀ ਸੰਤੁਸ਼ਟੀ ਦਾ ਇਜਹਾਰ ਕੀਤਾ। ਪ੍ਰਿੰਸੀਪਲ ਡਾ. ਗਰਗ ਨੇ ਦੱਸਿਆ ਕਿ ਸਾਰੀਆਂ ਕਲਾਸਾਂ ਵਿੱਚ ਉਘੇ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਬੰਧਕ ਕਮੇਟੀ ਵਲੋਂ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।

No comments: