BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਬੀ.ਐਸ.ਸੀ. (ਆਈ.ਟੀ.) ਦੀ ਵਿਦਿਆਰਥਣ ਨੇ ਲਿਆ ਯੂਨੀਵਰਸਿਟੀ ਵਿੱਚੋ ਤੀਜਾ ਸਥਾਨ

ਜਲੰਧਰ 22 ਜੂਨ (ਜਸਵਿੰਦਰ ਆਜ਼ਾਦ)- ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਵਲੋਂ ਹਾਲ ਵਿੱਚ ਘੋਸ਼ਿਤ ਬੀ.ਐਸ.ਸੀ. (ਆਈ.ਟੀ.) ਦੇ ਨਤੀਜਿਆਂ ਵਿੱਚ ਬਾਜੀ ਮਾਰੀ ਹੈ ਅਤੇ ਚੌਥੇ ਸੈਮਸਟਰ ਦੀ ਵਿਦਿਆਰਥਣ ਭਾਵਨਾ ਨੇ 700 ਵਿਚੋਂ 567 ਨੰਬਰ ਲੈ ਕੇ ਮੈਰਿਟ ਲਿਸਟ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਭਾਵਨਾ ਜਿਲੇ ਵਿੱਚੋਂ ਪਹਿਲੇ ਨੰਬਰ ਤੇ ਹੈ ਅਤੇ ਕਾਲਜ ਦਾ ਨਤੀਜਾ ਹਰ ਸੈਮਸਟਰ ਵਿੱਚ 100% ਰਿਹਾ ਹੈ ਅਤੇ 99% ਵਿਦਿਆਰਥਣਾ ਨੇ ਪਹਿਲੀ ਡਿਵੀਜਨ ਵਿੱਚ ਬੀ.ਐਸ.ਸੀ. (ਆਈ.ਟੀ.) ਦੀ ਪ੍ਰੀਖਿਆ ਪਾਸ ਕੀਤੀ ਹੈ। ਉਹਨਾਂ ਇਸ ਅੱਛੇ ਪ੍ਰਦਰਸ਼ਨ ਲਈ ਭਾਵਨਾ, ਉਹਨਾਂ ਦੇ ਪੇਰੇਂਟਸ, ਬਾਕੀ ਸਾਰੀਆਂ ਵਿਦਿਆਰਥਣਾਂ ਅਤੇ ਕੰਪਿਊਟਰ ਵਿਭਾਗ ਦੀ ਫੈਕਲਟੀ ਨੂੰ ਵਧਾਈ ਦਿੱਤੀ ਅਤੇ ਆਪਣਾ ਅਜਿਹਾ ਪ੍ਰਦਰਸ਼ਨ ਅੱਗੇ ਵੀ ਜਾਰੀ ਰਖਣ ਦੀ ਗੁਜਾਰਿਸ਼ ਕੀਤੀ। ਡਾ. ਗਰਗ ਨੇ ਦੱਸਿਆ ਕਿ ਆਉਂਦੇ ਸੈਸ਼ਨ ਤੋਂ ਕਾਲਜ ਵਲੋਂ ਪੀ.ਜੀ. ਡਿਪਲੋਮਾ ਇਨ ਵੈਬ ਡਿਜਾਇਨਿੰਗ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਨਵੀਨ ਤਕਨਾਲੋਜੀ ਨਾਲ ਕੈਰੀਅਰ ਬਨਾਉਣ ਦਾ ਬੇਹਤਰੀਨ ਮੌਕਾ ਮਿਲੇਗਾ।

No comments: