BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਹਿੰਦੂ ਕੰਨਿਆ ਕਾਲਜ ਵਿੱਚ ਪੰਦਰਾਂ ਦਿਨਾਂ ਸਮਰ ਕੈਂਪ ਧੂਮ ਧਾਮ ਨਾਲ ਸ਼ੁਰੂ

ਕਪੂਰਥਲਾ 1 ਜੂਨ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਵਿੱਚ ਅੱਜ ਪੰਦਰਾਂ ਦਿਨਾਂ ਸਮਰ ਕੈਂਪ ਦੀ ਸ਼ੁਰੂਆਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅਗੱਰਵਾਲ ਨੇ ਜੋਤੀ ਜਲਾ ਕੇ ਕੀਤੀ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ 130 ਵਿਦਿਆਰਥੀ ਲਗਭਗ ਵੀਹ ਤੋਂ ਵੱਧ ਗਤੀਵਿਧਿਆਂ ਵਿੱਚ ਭਾਗ ਲੈ ਰਹੇ ਹਨ। ਅੱਜ ਸਵੇਰ ਹੋਏ ਸਮਾਗਮ ਨੂੰ ਸੰਬੋਧਨ ਕਰਦਿਆ ਸ਼੍ਰੀ ਤਿਲਕ ਰਾਜ ਅਗਰਵਾਲ ਨੇ ਵਿਦਿਆਰਥੀਆਂ ਨੂੰ ਇਸ ਸਮਰ ਕੈਂਪ ਵਿੱਚ ਆਯੋਜਿਤ ਕੀਤੇ ਜਾ ਰਹੀਆਂ ਗਤੀਵਿਧੀਆਂ ਦਾ ਪੂਰਾ ਲਾਭ ਉਠਾਉਣ ਲਈ ਪ੍ਰੇਰਿਆ। ਸਮਰ ਕੈਂਪ ਦੀ ਸ਼ੁਰੂਆਤ ਸੈਲਫ-ਡਿਫੈਂਸ ਦੀ ਟ੍ਰੇਨਿੰਗ ਨਾਲ ਸ਼ੁਰੂ ਹੋਈ ਜਿਸ ਵਿੱਚ ਗੋਲਡ ਮੈਡਲ ਵਿਜੇਤਾ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਤਾਇਕਵਾਂਡੋ ਕੋਚ ਸ਼੍ਰੀ ਪੁਨੀਤ ਕੁਮਾਰ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਵੈ-ਸੁਰਖਿਆ ਦੇ ਗੁਰ ਦੱਸੇ। ਸਮਰ ਕੈਂਪ ਦੇ ਕਨਵੀਨਰ ਸ਼੍ਰੀਮਤੀ ਸਾਰਿਕਾ ਕਾਂਡਾ ਨੇ ਦੱਸਿਆ ਕਿ ਅੱਜ ਹੋਈਆਂ ਗਤੀਵਿਧਿਆ ਵਿੱਚ ਮੈਡਮ ਸ਼ੀਤਲ ਸੰਧੂ ਨੇ ਡਾਂਸ, ਮੈਡਮ ਬਬੀਤਾ ਨੇ ਆਰਟ ਐਂਡ ਕਰਾਫਟ, ਮੈਡਮ ਰਾਜਵੰਤ ਕੌਰ ਨੇ ਕੈਲੀਗ੍ਰਾਫੀ, ਡਾ. ਅਸ਼ਵਨੀ ਰਾਣਾ ਨੇ ਸਪੋਕਨ ਇੰਗਲਿਸ਼ ਅਤੇ ਕਮਿਉਨਿਕੇਸ਼ਨ ਸਕਿਲਸ, ਮੈਡਮ ਕੁਲਬੀਰ ਕੌਰ ਨੇ ਕੁਕਿੰਗ, ਮੈਡਮ ਮਨਪ੍ਰੀਤ ਕੌਰ ਨੇ ਡਾਇਂਗ ਐਂਡ ਪ੍ਰਿੰਟਿੰਗ ਦੇ ਗੁਰ ਸਿਖਾਏ। ਇਸ ਤੋਂ ਇਲਾਵਾ ਸਟਿਚਿੰਗ ਅਤੇ ਟੇਲਰਿੰਗ ਦੀ ਵੀ ਸਪੈਸ਼ਲ ਕਲਾਸ ਦਾ ਆਯੋਜਨ ਵੀ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਦੱਸਿਆ ਕਿ ਕਾਲਜ ਵਲੋਂ ਇਸ ਸਮਰ ਕੈਂਪ ਦਾ ਆਯੋਜਨ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਜਰੂਰੀ ਕਲਾਵਾਂ ਦਾ ਗਿਆਨ ਦੇਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਤਜਰਬੇਕਾਰ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ।ਕਾਲਜ ਵਲੋਂ ਇਸ ਸਮਰ ਕੈਂਪ ਲਈ ਸਿਰਫ 250ਫ਼- ਰੁਪੈ ਦੀ ਫੀਸ ਰੱਖੀ ਗਈ ਹੈ ਅਤੇ ਵਿਦਿਆਰਥੀਆਂ ਵਲੋਂ ਇਸ ਵਿੱਚ ਭਾਗ ਲੈਣ ਲਈ ਬੜਾ ਉਤਸਾਹ ਵੇਖਿਆ ਜਾ ਰਿਹਾ ਹੈ, ਮੈਡਮ ਪ੍ਰਿੰਸੀਪਲ ਨੇ ਦੱਸਿਆ।

No comments: