BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਚ.ਐਮ.ਵੀ ਵਿਖੇ ਟੇਲੋਕ੍ਰੈਟਸ ਟੈਕਨਾਲਾੱਜੀ ਵਿੱਚ ਹੋਇਆ ਐਮ.ਓ.ਯੂ

ਜਲੰਧਰ 3 ਜੂਨ (ਜਸਵਿੰਦਰ ਆਜ਼ਾਦ)- ਹੰਸਰਾਜ ਮਹਿਲਾ ਮਹਾਵਿਦਿਆਲਾ ਨੇ ਟੇਲੋਕ੍ਰੈਟਸ ਟੈਕਨਾਲਾੱਜੀ ਪ੍ਰਾਇਵੇਟ ਲਿਮਿਟੇਡ ਦੇ ਨਾਲ ਐਮਓਯੂ ਸਾਇਨ ਕੀਤਾ ਹੈ। ਟੇਲੋਕ੍ਰੈਟਸ ਟੈਕਨਾਲਾੱਜੀ ਟੈਲੀਕਾੱਮ ਏਜੁਕੇਸ਼ਨ ਅਤੇ ਟੈਲੀਕਾੱਮ ਨੈਟਵਰਕ ਸਾਲਯੂਸ਼ੰਸ ਦੀ ਅਗੇਰੀ ਕੰਪਨੀ ਹੈ। ਇਸ ਐਮਓਯੂ ਦਾ ਉਦੇਸ਼ ਵਿਦਿਆਰਥਣਾਂ ਦੀ ਜੋਬ ਪਲੇਸਮੈਂਟ ਦੇ ਲਈ ਸਕਿਲ ਦੇ ਵਿਕਾਸ ਦੇ ਲਈ ਵਿਵਸਥਿਤ ਪਹੁੰਚ ਤਿਆਰ ਕਰਨਾ ਹੈ। ਕਾਲਜ ਬੁਨਿਆਦੀ ਟੇ੍ਰਨਿੰਗ ਪਾਰਟਨਰ ਰਹੇਗਾ। ਪ੍ਰਿੰਸੀਪਲ ਪ੍ਰੋ. ਡਾ. ਸ਼੍ਰੀਮਤੀ ਅਜੇ ਸਰੀਨ ਨੇ ਕਿਹਾ ਕਿ ਇਹ ਕੋਸ਼ਿਸ਼ ਯਕੀਨੀ ਤੌਰ ਤੇ ਤਕਨੀਕੀ ਜਾਣਕਾਰੀ ਦੀ ਜ਼ਰੂਰਤ ਨੂੰ ਪ੍ਰੋਤਸਾਹਿਤ ਕਰੇਗਾ। ਇਹ ਸਮਝੌਤਾ ਯੁਵਾ ਦਿਮਾਗ ਨੂੰ ਨਵੀਨਤਾ ਅਤੇ ਵਿਦਵਤਾਵਾਦੀ ਵਿਚਾਰਾਂ ਵੱਲ ਪ੍ਰੇਰਿਤ ਕਰੇਗਾ। ਇਸ ਮੌਕੇ ਤੇ ਡੀਨ ਅਕਾਦਮਿਕ ਡਾ. ਕੰਵਲਦੀਪ, ਡਾ. ਏਕਤਾ ਖੋਸਲਾ ਅਤੇ ਸ਼੍ਰੀ ਪ੍ਰਦੀਪ ਮੇਹਤਾ ਮੌਜੂਦ ਸਨ।

No comments: