BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਐਮ.ਵੀ. ਕਾਲਜੀਏਟ ਸੀ.ਸੈ. ਸਕੂਲ ਦੀਆਂ ਵਿਦਿਆਰਥਣਾਂ ਨੇ ਇੰਟਰ ਸਕੂਲ ਕੁਇਜ ਮੁਕਾਬਲੇ ਵਿਚ ਹਾਸਲ ਕੀਤਾ ਤੀਜਾ ਸਥਾਨ

ਜਲੰਧਰ 3 ਜੂਨ (ਜਸਵਿੰਦਰ ਆਜ਼ਾਦ)- ਕੇ.ਐਮ.ਵੀ. ਕਾਲਜੀਏਟ ਸੀ.ਸੈ.ਸਕੂਲ, ਜਲੰਧਰ ਦੀਆਂ ਵਿਦਿਆਰਥਣਾਂ ਨੇ ਰੋਟਰੀ ਕਲੱਬ ਵਲੋਂ ਆਯੋਜਿਤ ਕੀਤੇ ਗਏ ਇੰਟਰ ਸਕੂਲ ਕੁਇਜ ਮੁਕਾਬਲੇ ਵਿਚ ਭਾਗ ਲੈ ਕੇ ਤੀਜਾ ਇਨਾਮ ਹਾਸਿਲ ਕੀਤਾ। ਇਸ ਮੁਕਾਬਲੇ ਵਿਚ 14 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨਾਂ ਵਿਚ ਪੰਜ ਸਕੂਲਾਂ ਦੀਆਂ ਟੀਮਾਂ ਨੇ ਫਾਈਨਲ ਰਾਊਂਡ ਲਈ ਕੁਆਲੀਫਾਈ ਕੀਤਾ। ਕੇ.ਐਮ.ਵੀ. ਵੀ ਸਕੂਲ ਦੀਆਂ ਵਿਦਿਆਰਥਣਾਂ ਕੁਮਾਰੀ ਮਨਵੀਰ, ਕੁਮਾਰੀ ਨਵਰੋਜ ਅਤੇ ਕੁਮਾਰੀ ਸਿਮਰਨਜੀਤ (10+1 ਅਤੇ 10+2) ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਤੀਖਣ ਬੁੱਧੀ ਅਤੇ ਗਿਆਨ ਦਾ ਮੁਜਾਹਰਾ ਕੀਤਾ। ਇਸ ਮੁਕਾਬਲੇ ਵਿਚ ਕੁਲ ਅੱਠ ਰਾਊਂਡ ਜਿਵੇਂ ਇਤਿਹਾਸ, ਰਾਜਨੀਤੀ, ਸਪੋਰਟਸ, ਜਨਰਲ ਅਵੇਅਰਨੈੱਸ, ਇੰਟਰਨੈਸ਼ਨਲ ਅਫੇਅਰਜ, ਕਰੰਟ ਅਫੇਅਰਜ, ਇਕੋਨੌਮੀ ਅਤੇ ਰੈਪਿਡ ਫਾਇਰ ਕਰਵਾਏ ਗਏ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੁਕਾਬਲੇ ਦੀਆਂ ਜੇਤੂ ਵਿਦਿਆਰਥਣਾਂ ਅਤੇ ਉਨਾਂ ਨਾਲ ਸੰਬੰਧਤ  ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ਵਿਚ ਵਿਦਿਆਰਥਣਾਂ ਲਈ ਅਜਿਹੇ ਆਯੋਜਨ ਬਹੁਤ ਲਾਹੇਵੰਦ ਸਿੱਧ ਹੁੰਦੇ ਹਨ ਜੋ ਉਨਾਂ ਦੇ ਗਿਆਨ ਵਿਚ ਬਹੁਮੁੱਲਾ ਵਾਧਾ ਕਰਨ ਦੇ ਨਾਲ-ਨਾਲ ਉਨਾਂ ਦਾ ਆਤਮ ਵਿਸ਼ਵਾਸ ਵੀ ਵਧਾਉਂਦੇ ਹਨ।

No comments: