BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਾਮਗੜ੍ਹੀਆ ਇੰਜਨੀਅਰਿੰਗ ਕਾਲਜ 'ਚ ਪਲੇਸਮੈਂਟ ਅਤੇ ਟਰੇਨਿੰਗ ਡਰਾਇਵ 15 ਜੂਨ ਨੂੰ

ਜਲੰਧਰ 13 ਜੂਨ (ਜਸਵਿੰਦਰ ਆਜ਼ਾਦ)- ਰਾਮਗੜ੍ਹੀਆ ਐਜ਼ੂਕੇਸ਼ਨ ਕੋਸ਼ਲ ਦੇ ਚੇਅਰਪ੍ਰਸਨ ਅਤੇ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ,ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ, ਅਡੀਸ਼ਨਲ ਡਾਇਰੈਕਟਰ ਮੈਡਮ ਰਵਨੀਤ ਭੋਗਲ ਕਾਲੜਾ ਦੀ ਯੋਗ ਅਗਵਾਈ ਹੇਠ ਚੱਲ ਰਹੇ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਯੂ.ਏ.ਈ ਐਕਸਚੇਜ਼ ਇੰਡੀਆ ਵਲੋਂ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਜੁਆਇੰਟ ਕੈਮਪਸ ਪਲੇਸਮੈਂਟ ਅਤੇ ਟਰੇਨਿੰਗ ਡਰਾਇਵ 15 ਜੂਨ 217 ਨੂੰ ਕਰਵਾਈ ਜਾ ਰਹੀ ਹੈ।ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਦੇ ਪ੍ਰਿੰਸੀਪਲ ਡਾ. ਨਵੀਨ ਢਿਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਦਿਆਰਥੀਆਂ ਦੇ ਵਧੀਆ ਭਵਿੱਖ ਦੇ ਮੱਦੇ ਨਜ਼ਰ ਇਹ ਜੁਆਇੰਟ ਕੈਮਪਸ ਪਲੇਸਮੈਂਟ ਅਤੇ ਟਰੇਨਿੰਗ ਡਰਾਇਵ ਕਰਵਾਈ ਜਾ ਰਹੀ ਹੈ।ਜਿਸ ਵਿੱਚ ਪੰਜਾਬ ਦੇ ਸਾਰੇ ਕਾਲਜਾਂ ਦੇ ਐਮ.ਬੀ.ਏ ਅਤੇ ਬੀ.ਬੀ.ਏ. ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਰਾਮਗੜ੍ਹੀਆ ਐਜ਼ੂਕੇਸ਼ਨ ਸੰਸ਼ਥਾਵਾਂ ਦੀ ਡਾਇਰੈਕਟਰ ਡਾ. ਵੀਓਮਾ ਭੋਗਲ ਢੱਟ ਨੇ ਦੱਸਿਆ ਕਿ ਹਾਲ ਹੀ 'ਚ 05,06 ਅਪ੍ਰੈਲ ਨੂੰ ਰਾਮਗੜ੍ਹੀਆ ਇੰਸਟੀਚਿਊਟ ਆਫ ਇੰਜਨੀਅਰਿੰਗ ਟੈਕਨਾਲੋਜੀ ਕਾਲਜ ਵਿਖੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਪੰਜਾਬ ਪੱਧਰ ਦਾ ਮੈਗਾ ਜਾਬ ਮੇਲਾ ਕਰਵਾਇਆ ਗਿਆ ਸੀ ਜਿਸ ਵਿੱਚ 5000 ਵਿਦਿਆਰਥੀਆਂ ਅਤੇ 110 ਕੰਪਨੀਆਂ ਨੇ ਸਮੂਲੀਅਤ ਕੀਤੀ ਅਤੇ ਨੌਕਰੀਆਂ ਪ੍ਰਦਾਨ ਕੀਤੀਆਂ ।ੳਹਨਾਂ ਦੱਸਿਆ ਕਿ ਰਾਮਗੜ੍ਹੀਆ ਗਰੁੱਪ ਆਫ ਐਜੂਕੇਸ਼ਨ ਪਿਛਲੇ 88 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿੱਚ ਵਿੱਦਿਅਕ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ ਹੈ ਅਤੇ ਭਵਿੱਖ 'ਚ ਵੀ ਕਰਦਾ ਰਹੇਗਾ ਤਾਂ ਜੋ ਵਿਦਿਆਰਥੀਆਂ ਨੂੰ ਸੁਨਹਰਾ ਭਵਿੱਖ ਮਿਲ ਸਕੇ ਅਤੇ ਉਹ  ਉਚਾਈਆਂ ਨੂੰ ਛੂਹ ਸਕਣ।ਉਹਨਾਂ ਦੱਸਿਆ ਕਿ ਇਥੇ ਪੜ੍ਹੇ ਵਿਦਿਆਰਥੀ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ  ਵੀ ਉੱਚੀਆਂ ਪਦਵੀਆਂ ਤੇ ਬੈਠ ਕੇ ਦੇਸ਼ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ।

No comments: