BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਐਸ.ਆਈ. ਯੋਗੇਸ਼ ਕੁਮਾਰ ਨੇ ਚਹੇੜੂ ਚੌਕੀ ਇੰਚਾਰਜ਼ ਵਝੋਂ ਅਹੁਦਾ ਸੰਭਾਲਿਆ

ਫਗਵਾੜਾ 14 ਜੂਨ (ਹਰੀਸ਼ ਭੰਡਾਰੀ) ਹਾਲ ਹੀ ਵਿਚ ਇਕ ਵਿਦੇਸ਼ੀ ਸਮੇਤ ਤਿੰਨ ਹੋਰਨਾਂ ਵਿਅਕਤੀਆਂ ਨੂੰ 30 ਗ੍ਰਾਮ ਹੈਰੋਇਨ ਬਰਾਮਦ ਕਰਨ ਵਾਲੇ ਐਸ.ਆਈ. ਯੋਗੇਸ਼ ਕੁਮਾਰ ਨੇ ਚਹੇੜੂ ਚੌਕੀ ਇੰਚਾਰਜ਼ ਵਝੋਂ ਅਹੁਦਾ ਸੰਭਾਲਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਲਾਕੇ ਵਿਚ ਡਰੱਗ ਮਾਫੀਆ ਦੇ ਖਿਲਾਫ ਵੱਡੀ ਪੱਧਰ ਤੇ ਮੁਹਿਮ ਚਲਾਈ ਜਾਵੇਗੀ ਅਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਨਹੀਂ ਲੈਣ ਦਿੱਤਾ ਜਾਵੇਗਾ। ਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਖਿਲਾਫ ਸੂਚਨਾ ਦੇਣ ਵਾਲਿਆਂ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਅਪਰਾਧ ਵਿਚ ਸ਼ਾਮਲ ਸਮਾਜ ਵਿਰੋਧੀ ਅਨਸਰਾਂ ਬਾਰੇ ਉਹਨਾਂ ਨੂੰ ਨਿਜੀ ਤੌਰ ਤੇ ਸੰਪਰਕ ਕਰਕੇ ਸੂਚਨਾ ਦਿੱਤੀ ਜਾ ਸਕਦੀ ਹੈ।



No comments: