BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਕੈਰੀਅਰ ਕਾਉਂਸਲਿੰਗ ਕਮ ਐਡਮਿਸ਼ਨ ਸੇਂਟਰ ਦਾ ਉਦਘਾਟਨ

ਜਲੰਧਰ 26 ਜੂਨ (ਜਸਵਿੰਦਰ ਆਜ਼ਾਦ)- ਸਿੱਖਿਆ ਨੂੰ ਵਧਾਉਣ ਅਤੇ ਵਿਦਿਆਰਥੀਆਂ ਦੇ ਇੰਟਰਸਟ ਦੇ ਅਨੁਸਾਰ ਉਨ੍ਹਾਂ ਦੇ ਸੁਨਹਰੇ ਭੱਵਿਖ ਲਈ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਂ ਵਲੋਂ ਸੇਂਟ ਸੋਲਜਰ ਦੇ ਮੁੱਖ ਕੈਂਪਸ, ਆਰ.ਈ.ਸੀ ਦੇ ਕੋਲ ਵਿੱਚ ਕੈਰੀਅਰ ਕਾਉਂਸਲਿੰਗ ਕਮ ਐਡਮਿਸ਼ਨ ਸੇਂਟਰ ਸ਼ੁਰੂ ਕੀਤਾ ਗਿਆ। ਜਿਸਦਾ ਉਦਘਾਟਨ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਵਲੋਂ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਦੀ ਮੌਜੂਦਗੀ ਵਿੱਚ ਹਵਨ ਯੱਗ ਦੇ ਨਾਲ ਕੀਤਾ ਗਿਆ। ਚੇਅਰਮੈਨ ਅਨਿਲ ਚੋਪੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੇਂਟਰ ਵਿੱਚ ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਦੀ ਦੇਖ ਰੇਖ ਵਿੱਚ ਐਮ.ਡੀ. ਪ੍ਰੋ.ਮਨਹਰ ਅਰੋੜਾ, ਐਡਮਿਸ਼ਨ ਐਂਡ ਪਲੇਸਮੈਂਟ ਡਾਇਰੈਕਟਰ ਹਰਅਵਤਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਵਿਦਿਆਰਥੀਆਂ ਨੂੰ ਉਨਾਂ੍ਹ ਦੀ ਦਿਲਚਸਪੀ ਦੇ ਅਨੁਸਾਰ ਕੋਰਸ ਦੀ ਚੋਣ ਕਰਣ ਵਿੱਚ ਮਦਦ ਕੀਤੀ ਜਾਵੇਗੀ।ਉਨ੍ਹਾਂਨੇ ਦੱਸਿਆ ਕਿ ਇਹ ਸੇਂਟਰ ਸ਼ਾਨਦਾਰ ਇੰਫਰਾਸਟਕਚਰ ਦੇ ਨਾਲ ਤਿਆਰ ਕੀਤਾ ਗਿਆ ਜਿਸ ਵਿੱਚ ਵਿਦਿਆਰਥੀ 10ਵੀਂ ਅਤੇ 12ਵੀਂ ਕਲਾਸ ਤੋਂ ਬਾਅਦ ਪ੍ਰੋਫੈਸ਼ਨਲ ਕੋਰਸਿਜ ਜਿਵੇਂ ਪਾਲੀਟੈਕਨਿਕ, ਲਾਅ, ਫਾਰਮੈਸੀ, ਇੰਜੀਨਿਅਰਿੰਗ, ਮੈਨੇਜਮੈਂਟ, ਫਿਲਮ ਇੰਟਰਟੈਨਮੈਂਟ, ਫੈਸ਼ਨ ਟੈਕਨੋਲਾਜੀ, ਮੀਡਿਆ, ਡਿਗਰੀ ਕੋਰਸਿਜ, ਬੀ.ਐਡ, ਆਈ.ਟੀ.ਆਈ, ਫਿਜੀਉਥੈਰਪੀ, ਐਮ.ਟੈਕ, ਐਮ.ਬੀ.ਏ, ਐਮ.ਸੀ.ਏ, ਐਮ.ਕਾਮ ਆਦਿ ਕੋਰਸਿਜ ਲਈ ਐਕਸਪਰਟਸ ਕੌਂਸਲਰਸ ਵਲੋਂ ਜਾਣਕਾਰੀ ਅਤੇ ਸਲਾਹ ਦਿੱਤੀ ਜਾਵੇਗੀ।ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ ਨੇ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਉੱਤੇ ਵੀ ਪੂਰਾ ਧਿਆਨ ਦਿੱਤਾ ਜਾਵੇਗਾ ਜਿਸਦੇ ਨਾਲ ਡਿਗਰੀ ਪੂਰੀ ਹੋਣ ਉੱਤੇ ਵਿਦਿਆਰਥੀਆਂ ਨੂੰ ਰੋਜਗਾਰ ਵੀ ਪ੍ਰਦਾਨ ਕੀਤਾ ਜਾ ਸਕੇ। ਉਨਾਂ੍ਹ ਦੱਸਿਆ ਕਿ ਜੋ ਵਿਦਿਆਰਥੀ ਜ਼ਿਆਦਾ ਪੜੇ-ਲਿਖੇ ਨਹੀਂ ਹਨ ਪਰ ਮਿਹਨਤ ਕਰ ਵੱਧੀਆ ਰੋਜਗਾਰ ਪ੍ਰਾਪਤ ਕਰਣਾ ਚਾਹੁੰਦੇ ਅਤੇ ਸਵ ਰੋਜਗਾਰ ਸ਼ੁਰੂ ਕਰਣਾ ਚਾਹੁੰਦੇ ਹਨ ਉਨ੍ਹਾਂਨੂੰ ਸੇਂਟ ਸੋਲਜਰ ਯਾਮਾਹਾ ਟੈ੍ਰਨਿੰਗ ਸਕੂਲ ਵਿੱਚ ਐਡਮਿਸ਼ਨ ਦੇ ਤਿਆਰ ਕੀਤਾ ਜਾਵੇਗਾ। ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਪੜਾਈ ਵਿੱਚ ਹੋਣਹਾਰ ਅਤੇ ਆਰਥਿਕ ਰੂਪ ਵਿੱਚ ਕਮਜੋਰ ਵਿਦਿਆਰਥੀਆਂ ਨੂੰ ਸਰਕਾਰ ਵਲੋਂ ਚਲਾਈ ਜਾਂਦੀ ਪੋਸਟ ਮੈਟਰਿਕ ਸਕਾਲਰਸ਼ਿਪ ਅਤੇ ਸੇਂਟ ਸੋਲਜਰ ਦੀ ਮਾਸਟਰ ਰਾਜਕੰਵਰ ਚੋਪੜਾ 1 ਕਰੋੜ ਸਕਾਲਰਸ਼ਿਪ ਦੇ ਅਨੁਸਾਰ ਐਡਮਿਸ਼ਨ ਕੀਤੀ ਜਾਵੇਗੀ। ਇਸ ਮੌਕੇ ਉੱਤੇ ਲਾਅ ਕਾਲਜ ਡਾਇਰੈਕਟਰ ਡਾ.ਸੁਭਾਸ਼ ਸ਼ਰਮਾ, ਫਾਰਮੈਸੀ ਕਾਲਜ ਪ੍ਰਿੰਸੀਪਲ ਡਾ.ਅਮਰਪਾਲ ਸਿੰਘ, ਬੀ.ਐਡ ਕਾਲਜ ਪ੍ਰਿੰਸੀਪਲ ਸ਼੍ਰੀਮਤੀ ਵੀਨਾ ਦਾਦਾ, ਇੰਜੀਨਿਅਰਿੰਗ ਕਾਲਜ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਅਗਨੀਹੋਤਰੀ ਆਦਿ ਮੌਜੂਦ ਰਹੇ।

No comments: