BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਖੂਨਦਾਨ ਮਹਾਦਾਨ ਦਾ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ “ਵਰਲਡ ਬਲਡ ਡੋਨਰ ਡੇ“

ਜਲੰਧਰ 14 ਜੂਨ (ਜਸਵਿੰਦਰ ਆਜ਼ਾਦ)- ਖੂਨਦਾਨ ਮਹਾਦਾਨ ਦਾ ਸੰਦੇਸ਼ ਦੇਣ ਦੇ ਮੰਤਵ ਨਾਲ ਅਤੇ ਸਾਰੇ ਬਲਡ ਡੋਨਰਜ਼ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਨਰਸਿੰਗ ਟੈ੍ਰਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਵਰਲਡ ਬਲਡ ਡੋਨਰ ਡੇ ਮਨਾਇਆ ਗਿਆ ਜਿਸ ਵਿੱਚ ਪਿ੍ਰੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜ਼ੀ.ਐਨ.ਐਮ ਵਿਦਿਆਰਥੀਆਂ ਨੇ ਧਰਤੀ ਉੱਤੇ ਖੂਨ ਦੀਆਂ ਬੂੰਦਾਂ ਬਣਾਕੇ ਇਨ੍ਹਾਂ ਦਾ ਮਹੱਤਵ ਦੱਸਿਆ ਨਾਲ ਹੀ ਖੂਨਦਾਨ ਕਰਣ ਲਈ ਮੋਟੀਵੇਟ ਕੀਤਾ।ਵਿਦਿਆਰਥੀਆਂ ਗੁਰਪਿੰਦਰ, ਮਨਦੀਪ, ਦੀਪਿਕਾ, ਅਮਨਦੀਪ, ਲਵਦੀਪ, ਸਨਦੀਪ, ਅੰਜਲੀ, ਮਨਜਿੰਦਰ, ਸੁਨੀਤਾ, ਵੈਲਿਤ ਆਦਿ ਵਲੋਂ ਖੂਨਦਾਨ ਦਾ ਸੰਦੇਸ਼ ਦਿੰਦੇ ਪੋਸਟਰਜ਼ ਜਿਵੇਂ “ਗਿਵ ਬਲਡ, ਗਿਵ ਲਾਇਫ“, “ਬਲਡ ਗਿਫਟ ਫਰੋਮ ਹਾਰਟ“, “ਸੈ ਥੈਂਕਸ ਟੂ ਬਲਡ ਡੋਨਰ“ ਬਣਾ ਸਭ ਨੂੰ ਖੂਨਦਾਨ ਕਰਣ ਵਾਲਿਆਂ ਦਾ ਧੰਨਵਾਦ ਕਰਣ ਦਾ ਸੰਦੇਸ਼ ਦਿੱਤਾ ਅਤੇ ਆਪ ਵੀ ਇਸਦਾ ਹਿੱਸਾ ਬਣਨ ਨੂੰ ਕਿਹਾ। ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਆਪਣਾ ਖੂਨਦਾਨ ਕਰ ਦੂਸਰਿਆਂ ਦੀ ਜਾਨ ਬਚਾਉਣ ਵਾਲਿਆ ਨੂੰ ਸਭ ਲਈ ਪ੍ਰੇਰਨਾਸਰੋਤ ਦੱਸਿਆ। ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਸਭ ਨੂੰ ਖੂਨਦਾਨ ਨੂੰ ਮਹਾਦਾਨ ਦੱਸਦੇ ਹੋਏ ਖੂਨਦਾਨ ਕਰਣ ਨੂੰ ਕਿਹਾ ਤਾਕਿ ਦੁਰਘਟਨਾ ਗਰਸਤ ਜਾਂ ਜਰੂਰਤਮੰਦ ਦੀ ਜਾਨ ਬਚਾਈ ਜਾ ਸਕੇ।

No comments: