BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਇੰਜੀਨਿਅਰਿੰਗ ਫਾਇਨਲ ਯੀਅਰ ਦੇ ਨਤੀਜੇ ਰਹੇ ਸ਼ਾਨਦਾਰ

ਜਲੰਧਰ 29 ਜੂਨ (ਜਸਵਿੰਦਰ ਆਜ਼ਾਦ)- ਆਈ.ਕੇ ਗੁਜਰਾਲ ਪੰਜਾਬ ਟੈਕਨਿਕਲ ਯੂਨੀਵਰਸਿਟੀ ਵਲੋਂ ਐਲਾਨੇ ਗਏ ਇੰਜੀਨਿਅਰਿੰਗ ਸਟਰੀਮ ਈ.ਈ, ਈ.ਸੀ.ਈ, ਸੀ.ਐਸ.ਈ, ਸੀ.ਈ, ਐਮ.ਈ ਫਾਇਨਲ ਯੀਅਰ ਨਤੀਜਿਆਂ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੰਸਥਾ ਦਾ ਨਾਮ ਰੌਸ਼ਨ ਕੀਤਾ। ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਇਲ਼ੈਕਟਰਿਕਲ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਗੁਰਪ੍ਰੀਤ ਸਿੰਘ ਨੇ 90.6%, ਸਾਜਨ ਨੇ 90.5%, ਜੋਬਨਜੀਤ ਸਿੰਘ ਨੇ 89%, ਕੰਪਿਊਟਰ ਸਾਇੰਸ ਐਂਡ ਇੰਜੀਨਿਅਰਿੰਗ ਵਿੱਚ ਮਨਜਿੰਦਰ ਕੌਰ ਨੇ 93.33%, ਅਮਨਪ੍ਰੀਤ ਸਿੰਘ ਨੇ 92.33%, ਸਨੇਹ ਲਾਤਾ ਨੇ 92.66%, ਸਿਵਿਲ ਇੰਜੀਨਿਅਰਿੰਗ ਵਿੱਚ ਤਰਨਜੀਤ ਸਿੰਘ ਨੇ 95%, ਰਣਜੀਤ ਸ਼ਰਮਾ ਨੇ 94.6%, ਮਨਜੋਤ ਸਿੰਘ ਨੇ 94%, ਮੈਕੇਨਿਕਲ ਇੰਜੀਨਿਅਰਿੰਗ ਵਿੱਚ ਆਸਟਿਨ ਖੋਖਰ ਨੇ 95.46%, ਸ਼ਿਵ ਚੰਦਰਾ ਕੁਮਾਰ ਨੇ 94.66%, ਸਾਹਿਲ ਠਾਕੁਰ ਨੇ 94.4%, ਈ.ਸੀ.ਈ ਪ੍ਰਦੀਪ ਕੁਮਾਰ ਨੇ 91.4%, ਬਲਵਿੰਦਰ ਕੁਮਾਰ ਨੇ 91.3%, ਨੰਦਰ ਲਾਲ ਨੇ 90.3% ਅੰਕ ਪ੍ਰਾਪਤ ਕੀਤੇ।

No comments: