BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ 3 ਦਿਨਾਂ ਸਮਰ ਕੈਂਪ, ਵਿਦਿਆਰਥੀਆਂ ਨੇ ਕੀਤੀ ਖੂਬ ਮਸਤੀ

ਜਲੰਧਰ 2 ਜੂਨ (ਜਸਵਿੰਦਰ ਆਜ਼ਾਦ)- ਵੱਧਦੀ ਗਰਮੀ ਤੋਂ ਨਰਸਰੀ ਵਿੰਗ ਦੇ ਨੰਨ੍ਹੇਂ ਵਿਦਿਆਰਥੀਆਂ ਨੂੰ ਰਾਹਤ ਦੇਣ ਲਈ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਵਲੋਂ 3 ਦਿਨਾਂ ਸਮਰ ਕੈਂਪ ਕਰਵਾਇਆ ਗਿਆ ਜਿਸ ਵਿੱਚ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਬੱਚਿਆ ਨੇ ਭਾਗ ਲਿਆ। ਸਮਰ ਕੈਂਪ ਦੀ ਸ਼ੁਰੁਆਤ ਵਿਦਿਆਰਥੀਆਂ ਨੂੰ ਵਾਰਮ ਅਪ ਐਕਸਰਸਾਇਜ ਦੇ ਨਾਲ ਕੀਤੀ ਗਈ। ਕੈਂਪ ਵਿੱਚ ਵਿਦਿਆਰਥੀਆਂ ਨੂੰ ਕਈ ਪ੍ਰਕਾਰ ਦੀ ਗੈਮਸ, ਕਲੇ ਮਾਡਲਿੰਗ, ਰੈਂਪ ਵਾਕ ਆਦਿ ਕਰਵਾਈਆ ਗਈ ਅਤੇ ਗਿਆਨ ਵਧਾਉਣ ਲਈ ਪਲੇਨੇਟ ਵਰਲਡ ਅਤੇ ਸੀ-ਐਕਵੈਰਿਅਮ ਆਦਿ ਤਿਆਰ ਕੀਤੇ ਗਏ। ਕੈਂਪ ਦੇ ਤੀਸਰੇ ਦਿਨ ਕਿਡਜ਼ ਕਾਰਨਿਵਲ ਕਰਵਾਇਆ ਗਿਆ ਜਿਸ ਵਿੱਚ ਨਰਸਰੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਅਾਂ ਨੇ ਭਾਗ ਲਿਆ। ਵਿਦਿਆਰਥੀਆਂ ਦੇ ਮਨੋਰੰਜਨ ਲਈ ਝੂਲੇ, ਰੈਨ ਡਾਂਸ, ਬਾਉਂਸਿਸ, ਟਰਮਪਲਿੰਨ, ਗੈਮਸ ਜਿਵੇਂ ਹੂਲਾਹੁਪ, ਲਾਇਵ ਸਨੇਕ ਐਂਡ ਲੇਡਰ ਆਦਿ ਕਰਵਾਏ ਗਏ। ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਤੋਂ ਜ਼ਿਆਦਾ ਫਲ ਖਾਣ, ਫਲਾਂ ਦੇ ਫਾਇਦਿਆ ਦੇ ਬਾਰੇ ਦੱਸਿਆ ਗਿਆ। ਇਸ ਮੌਕੇ ਮੰਨਤ ਨੂੰ ਮਿਸ ਸਮਰ ਕਵੀਨ, ਸੁਖਮਨ ਚੋਪੜਾ ਨੂੰ ਮਿਸਟਰ ਸਮਰ ਕੈਂਪ ਚੁਣਿਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਨੇ ਵਿਦਿਆਰਥੀਆਂ ਵਲੋਂ ਬਣਾਈਆਂ ਚੀਜਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੂੰ ਗਰਮੀ ਤੋਂ ਬਚਣ ਦੀ ਸਲਾਹ ਦਿੱਤੀ।

No comments: