BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਹੋਟਲ ਮੈਨੇਜਮੈਂਟ ਵਿੱਚ ਸਮਰ ਵਰਕਸ਼ਾਪ, ਵਿਦਿਆਰਥੀਆਂ ਨੇ ਸਿਖੇ ਵੱਖ-ਵੱਖ ਪਾਕਵਾਨ

ਜਲੰਧਰ 19 ਜੂਨ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਂਡ ਕੈਟਰਿੰਗ ਟੈਕਨੋਲਾਜੀ ਵਿੱਚ ਐਚ ਐਂਡ ਐਚ.ਏ, ਏ.ਟੀ.ਐਚ.ਐਮ, ਬੀ.ਐਸ.ਸੀ ਹੋਟਲ ਮੈਨੇਜਮੈਂਟ, ਆਈ.ਟੀ.ਆਈ ਇਨ ਫੂਡ ਪ੍ਰੋਡਕਸ਼ਨ ਦੇ ਵਿਦਿਆਰਥੀਆਂ ਲਈ ਸਮਰ ਵਰਕਸ਼ਾਪ ਕਰਵਾਈ ਗਈ ਜਿਸ ਵਿੱਚ ਡਾਇਰੈਕਟਰ ਕਮ ਪ੍ਰਿੰਸੀਪਲ ਪ੍ਰੋ.ਸਮੀਰ ਠਾਕੁਰ ਦੇ ਦਿਸ਼ਾ ਨਿਰਦੇਸ਼ਾ ਉੱਤੇ ਆਦਿ ਵਿਦਿਆਰਥੀਆਂ ਨੇ ਭਾਗ ਲਿਆ। ਸ਼ੈਫ ਮਨੀਸ਼ ਗੁਪਤਾ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਕਾਰ ਦੇ ਸਲਾਦ ਜਿਵੇਂ ਟਾਸ ਸਲਾਦ, ਰਸ਼ਿਅਨ ਸਲਾਦ, ਵਲਡਰ ਆਫ ਸਲਾਦ, ਸਪੈਨਿਸ਼ ਸਨਰਾਈ, ਗਾਰਡਨ ਫੈ੍ਰਸ਼ ਸਲਾਦ, ਮੈਲੋਨ ਬਾਲ ਸਲਾਦ ਆਦਿ ਪ੍ਰਮੁੱਖ ਰਹੇ।ਇਸਦੇ ਨਾਲ ਵਿਦਿਆਰਥੀਆਂ ਨੂੰ ਗਰਿਲਡ ਸੈਂਡਵਿੱਚ, ੳਪਨ ਸੈਂਡਵਿਚ ਅਤੇ ਕਪਸਨ ਬਣਾਉਣਾ ਵੀ ਸਿਖਾਇਆ ਗਿਆ। ਇਸ ਮੌਕੇ ਸੰਸਥਾ ਦੇ ਡਾਇਰੈਕਰਟਰ ਪ੍ਰੋ.ਸਮੀਰ ਠਾਕੁਰ ਨੇ ਵਿਦਿਆਰਥੀਆਂ ਨੂੰ ਭੋਜਨ ਦੀਆਂ ਆਦਤਾਂ, ਪੋਸ਼ਣ ਅਤੇ ਵਿਟਾਮਨ ਦੀ ਜਰੂਰਤਾਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜੰਕ ਫੂਲ਼ ਨਾ ਖਾਣ ਅਤੇ ਮੁਸੰਮੀ, ਸਬਜੀਆਂ ਆਪਣੇ ਖਾਣੇ ਵਿੱਚ ਸ਼ਾਮਿਲ ਕਰਣ ਦੀ ਸਲਾਹ ਦਿੱਤੀ।

No comments: