BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਜ਼ਾਮੰਦੀ

ਇੱਕ ਦਿਨ ਮੇਰਾ ਦੋਸਤ ਰਵੀ ਕਿਸੇ ਕੰਮ ਦੇ ਲਈ ਮੇਰੇ ਘਰ ਆਇਆ ਛੁੱਟੀ ਵਾਲਾ ਦਿਨ ਸੀ  ੳਸ ਤਰ੍ਹਾਂ  ਵੀ ਉਹ ਬਹੁਤ ਘੱਟ ਹੀ ਆਉਂਦਾ ਸੀ ਜੱਦ ਕਦੀ ਜਿਆਦਾ ਹੀ ਜਰੂਰਤ ਪੈਂਦੀ ਤਾਂ ਆ ਜਾਂਦਾ ਸੀ  ਇਸ ਦੇ ਇਲਾਵਾ ਉਹ ਬੋਲਦਾ ਵੀ ਬਹੁਤ ਘੱਟ ਸੀ ਜਿਵੇਂ ਉੇਸ ਨੂੰ ਕੋਈ ਗ਼ਮ ਅੰਦਰੋਂਅੰਦਰ ਹੀ ਖਾ ਰਿਹਾ ਹੋਵੇ। ਮੈਂ  ਕਈ ਵਾਰ ਉਸ ਤੋਂ ਪੁਛਿੱਆ ਤਾਂ ਉਹ ਆਨਾ ਕਾਨੀ ਕਰਕੇ ਗਲ ਨੂੰ ਟਾਲ ਦਿੰਦਾ ਸੀ।
ਜੱਦ ਉਹ ਮੇਰੇ ਘਰ ਆਇਆ ਤਾਂ ਮੈਂ ਕਿਹਾ ਜਿਸ ਕੰਮ ਦੇ ਲਈ ਆਏ ਹੋ ਉਸ ਨੂੰ ਬਾਅਦ ਵਿੱਚ ਕਰਾਂਗੇ।ਇਹ ਕੰਮ ਤਾਂ ਰੋਜ਼ ਹੁੰਦੇ ਹੀ ਰਹਿੰਦੇ ਹਨ। ਪਹਿਲਾਂ ਚਾਹ ਪੀਦੇਂ ਤੇ ਗਲਬਾਤ ਕਰਦੇ ਹਾਂਂ। ਚਾਹ ਪੀਦੇਂ ਉਸ ਦੀ ਨਜ਼ਰ ਮੇਰੇ ਸਾਹਮਣੇ ਰੱਖੇ ਟੇਬਲ ਤੇ ਜਾ ਪਈ ਜਿਸ ਉਪਰ ਇੱਕ ਮੈਗਜੀਨ ਪਿਆ ਸੀ ਉਸ ਨੂੰ ਚੁੱਕ ਕੇ ਰਵੀ ਪੜਣ ਲਗਾ ਤਾਂ ਇੱਕ ਦੋ ਪੰਨੇ ਬਦਲਣ ਤੋਂ ਬਾਅਦ ਉਸ ਨੇ ਇੱਕ ਛੋਟੀ ਜਹੀ ਕਹਾਣੀ ਪੜ੍ਹੀ ਤੇ  ਨਿਰਾਸ਼ ਜਿਹਾ ਹੋ ਕੇ ਮੈਗਜੀਨ ਟੇਬਲ ਉੱਪਰ ਰੱਖ ਦਿੱਤਾ ਜਿਸ ਦੀ ਨਿਰਾਸ਼ਾ ਉਸ ਦੇ ਚਿਹਰੇ ਸੇ ਸਾਫ਼ ਝਲਕ ਰਹੀ ਸੀ।
ਮੈਂ ਪੁੱਛਿਆ “ਕਿ ਹੋਇਆ ਰਵੀ ਇਹ ਮੈਗਜੀਨ ਤਾਂ ਚੰਗਾ ਹੈ ਤੁੂੰ ਇਸ ਵਿੱਚ ਕਿਹੜੀ ਅਜਿਹੀ ਗੱਲ ਪੜ੍ਹੀ ਜਿਸ ਨਾਲ ਨਿਰਾਸ ਹੋ ਗਿਆਂ'' ਮੇਰੇ ਪੁਛਣ ਤੇ ਇਸ ਤਰ੍ਹਾਂ ਲੱਗਾ ਜਿਵੇਂ ਕਿ ਮੈਂ ਉਸ ਦੇ ਕਈ ਸਾਲਾਂ ਦੇ ਸੀਤੇ ਹੋਏ ਜਖ਼ਮ ਉਧੇੜ ਦਿੱਤੇ ਹੋਣ । ਰਵੀ ਨੇ ਲੰਮੀ ਸਾਹ ਲੈਦੇਂ ਹੋਏ ਕਿਹਾ ਕਿ ''ਹਰ ਸਟੋਰੀ ਵਿੱਚ ਅਕਸ਼ਰ ਇਸ ਤਰ੍ਹਾਂ ਹੀ ਲਿਖਾ ਦਿੱਤਾ ਜਾਂਦਾ ਹੈ ਕੇ ਜਿਸ ਤਰ੍ਹਾਂ ਇਸ ਵਿੱਚ ਲਿਖਿਆ ਹੈ, ਕਿ ਲੜਕੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਬਹੂ ਦੀ ਸੱਸ, ਪਤੀ ਅਤੇ ਸਕੇ ਸਬੰਧੀ ਰਿਸ਼ਤੇਦਾਰਾਂ ਨੇ ਮਜਬੂਰ ਕਰਕੇ ਬੱਚੀ ਦੀ ਕੁੱਖ ਵਿੱਚ ਹੀ ਜਾਨ ਲੈ ਲਈ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾ ਦਿਤਾ ਜਾਦਾਂ ਹੈ , ਇਸ ਤਰ੍ਹਾਂ ਸਮਝਦੇ ਹਨ ਕਿ ਬਹੁਤ ਵੱਡੀ ਉਪਲਬੱਧੀ ਹਾਸਲ ਕਰ ਲਈ ਹੋਵੇ''। ਮੈਨੂੰ ਇਸ ਤਰ੍ਹਾਂ ਲਗਾ ਕਿ ਉਹ ਆਪਣੇ ਦਿਲ ਦੇ ਸਾਰੇ ਉਬਾਲ ਏਕ ਬਾਰ ਹੀ ਬਾਹਰ ਕੱਢਣੇ ਚਾਹੁੰਦਾ ਹੋਵੇ ਤੇ ਰਵੀ ਬੋਲਦੇ  ਹੋਏੇ ਕਹਿਣ ਲੱਗਾ ''ਮੇਰੇ ਦੋਸਤ ਅੱਜ ਕਈ ਅਰਸੇ ਬੀਤ ਗਏ ਮੇਰੇ ਵਿਆਹ ਤੋ ਕੁੱਝ ਮਹੀਨੇ ਬਾਅਦ ਜੱਦ ਮੇਰੀ ਪਤਨੀ ਆਪਣੇ ਪੇਕੇ ਘਰ ਗਈ ਸੀ ਤਾਂ ਮੇਰੀ ਸੱਸ ਨੇ ਬਹੁਤ ਹੀ ਖੁੱਸ਼ੀ ਨਾਲ ਮੈਨੂੰ ਫੋਨ ਤੇ ਇੱਕ ਦਿਨ ਦੱਸਿਆ ਕਿ ਰਵੀ ਜਿਸ ਤਰ੍ਹਾਂ ਸਾਡੇੇ ਦੋ ਬੇਟੀਆਂ ਤੋਂ ਬਾਅਦ ਬੇਟਾ ਹੋਇਆ ਸੀ ਜਿਸ ਦੇ ਲਈ ਸਾਨੂੰ ਕਈ ਜਗ੍ਹਾ ਤੇ ਮੰਨਤਾ ਮੰਗਣੀਆਂ ਪਈਆਂ ਅਤੇ ਏਕ ਬੇਟੀ ਦੇ ਹੋਣ ਦਾ ਪਤਾ ਲਗਦੇ ਹੀ ਅਸੀਂ ਉਸ ਨੂੰ ਜਨਮ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾਂ ਸੀ ਇਸ ਲਈ ਬੇਟਾ ਸਜੀ ਤੁਸੀਂ ਚਿੰਤਾ ਨਾ ਕਰਨੀ ਅਸੀਂ ਇਹੀ ਸੋਚ ਕੇ ਸਨਾਖ਼ਸੀ ਬੇਟੀ ਦਾ ਵੀ ਟੈਸਟ ਕਰਵਾਇਆ ਅਤੇ ਪਤਾ ਲੱਗਣ ਤੇ ਕੇ ਲੜਕੀ ਹੋਣ ਵਾਲੀ ਹੈ ਤਾਂ ਉਸ ਦਾ ਵੀ ਅਸੀਂ ਰਜ਼ਾਮੰਦੀ ਨਾਲ ਉਸ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਕਰਵਾ ਦਿੱਤਾ, ਤਾਂ ਜ਼ੋ ਤੁਸੀਂ ਵੀ ਸਾਡੇ ਵਾਂਗ ਬਾਅਦ ਵਿੱਜ ਭੱਟਕੋ ਨਾ'' ਗੱਲ ਦੱਸਦੇ ਹੋਏ ਉਸ ਦਾ ਗਲਾ ਵੀ ਰੁਕਣ ਲੱਗਾ ''ਇਹ ਗੱਲ ਸੁਣ ਕੇ ਮੈਂ ਪੱਥਰ ਵਾਂਗ ਹੋ ਗਿਆ ਅਤੇ ਅੱਜ ਤੱਕ ਨਾ ਤਾਂ ਮੇਰੇ ਲੜਕੀ ਅਤੇ ਨਾ ਹੀ ਲੜਕਾ ਪੈਦਾ ਹੋਇਆ ਅਤੇ ਪਿਤਾ ਸੁੱਖ ਤੋ ਹਮੇਸ਼ਾਂ ਕੇ ਲਈ ਵਾਂਝਾ ਰਿਹ ਗਿਆ''
ਗੱਲ ਪੂਰੀ ਕਰਦੇ ਉਸ ਨੇ ਸਾਹ ਲੈਦੇਂ ਹੋਏ ਕਿਹਾ  ''ਘੱਟੋ ਘੱਟ ਅਜਿਹਾ ਕਰਨ ਤੋ ਪਹਿਲਾਂ ਮੈਨੂੰ ਤਾਂ ਪੁੱਛ ਲੈਣਾ ਚਾਹੀਦਾ ਸੀ ਜਾਂ ਫਿਰ ਮੇਰੇ ਮਾਂ ਬਾਪ ਨੂੰ ਹੀ ਪੁੱਛ ਲੈਂਦੇ ਕਿਉਂਕਿ ਅਸੀਂ ਯੂਵਾ ਪੀੜੀ ਵਰਗ ਦੇ ਹਾਂ ਅਤੇ ਪੜ੍ਹੇ ਲਿਖੇ ਹਾਂ ਅਸੀਂ ਬੇਟੀ ਨੂੰ ਵੀ ਬੇਟੇ ਦੀ ਤਰ੍ਹਾਂ ਹੀ ਪਾਲਣ ਪੋਸ਼ਣ ਕਰਨ ਦੀ ਸਮਰੱਥਾ  ਰੱਖਦੇ ਹਾਂ ਫਿਰ ਪਤਾ ਨਹੀਂ ਕਿਉਂ ਕਿਹਾ ਜਾਦਾਂ ਹੈ ਕਿ ਸੁਹਰੇ ਘਰ ਵਾਲਿਆਂ ਨੂੰ ਹੀ ਬੱਚੀ ਦੀ ਕੁੱਖ ਵਿੱਚ ਜਾਨ ਲੈਣ ਲਈ  ਜਿੰਮੇਵਾਰ ਸਦਾਂ ਹੀ ਕਿਉਂ ਠਿਹਰਾਇਆਂ ਜਾਂਦਾ ਹੈ।
ਉਸ ਦੀ ਸਾਰੀ ਗੱਲ ਸੁਨਣ ਦੇ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਇਸ ਵਿੱਚ ਸਾਡੀ ਵੀ ਹਿੱਸੇਦਾਰੀ ਬਣਦੀ ਹੈ ਕਿ ਦ੍ਰਿੜਤਾ ਨਾਲ ਇਸ ਦਾ ਸਾਡੇ ਵੱਲੋਂ ਵਿਰੋਧ ਨਹੀਂ ਕੀਤਾ ਜਾਂਦਾ ਬਲਕਿ ਹੋਰਾਂ ਨੂੰ ਦੋਸ਼ ਦੇ ਕੇ ਜਿੰਮੇਵਾਰ ਠਹਿਰਾਇਆ ਜਾਂਦਾ ਹੈ।
-ਵਿਨੋਦ ਫ਼ਕੀਰਾ, ਸਟੇਟ ਐਵਾਰਡੀ, ਆਰੀਆ ਨਗਰ, ਕਰਤਾਰਪੁਰ, ਜਲੰਧਰ, ਮੋ.098721 97326

No comments: