BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨਰਸਿੰਗ ਵਿਦਿਆਰਥੀਆਂ ਦੀ ਹੋ ਰਹੀ ਹੈ 100% ਪਲੇਸਮੈਂਟ

ਜਲੰਧਰ 5 ਜੁਲਾਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਵਲੋਂ ਵਿਦਿਆਰਥੀਆਂ ਨੂੰ ਮੈਡੀਕਲ ਖੇਤਰ ਵਿੱਚ ਉੱਜਵਲ ਭਵਿੱਖ ਦੇਣ ਦੇ ਮੰਤਵ ਨਾਲ ਚਲਾਏ ਜਾ ਰਹੇ ਸੇਂਟ ਸੋਲਜਰ ਨਰਸਿੰਗ ਟੈ੍ਰਨਿੰਗ ਇੰਸਟੀਚਿਊਟ ਖਾਂਬਰਾ ਵਿੱਚ ਜਿੱਥੇ ਵਿਦਿਆਰਥੀ ਚੰਗੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਉੱਥੇ ਹੀ ਉਨ੍ਹਾਂ ਦੀ 100% ਪਲੇਸਮੈਂਟ ਵੀ ਹੋ ਰਹੀ ਹੈ। ਗਰੁੱਪ ਚੇਅਰਮੈਨ ਅਨਿਲ ਚੋਪੜਾ ਨੇ ਦੱਸਿਆ ਕਿ ਇਹ ਇੰਸਟੀਚਿਊਟ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੀ ਦੇਖਰੇਖ ਵਿੱਚ ਚਲਾਇਆ ਜਾ ਰਿਹਾ ਹੈ ਜੋ ਕਿ ਪੀ.ਐਨ.ਆਰ.ਸੀ ਚੰਡੀਗੜ ਅਤੇ ਆਈ.ਐਨ.ਸੀ ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ।ਵਿਦਿਆਰਥੀਆਂ ਨੂੰ ਬਿਹਤਰ ਅਤੇ ਚੰਗੀ ਸਿੱਖਿਆ ਦੇਣ ਲਈ ਯੋਗ ਅਤੇ ਤਜਰਬੇਕਾਰ ਅਧਿਆਪਕਾਂ ਨੂੰ ਰੱਖਿਆ ਗਿਆ ਹੈ। ਉਨ੍ਹਾਂਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਉਨ੍ਹਾਂਨੂੰ ਟ੍ਰੈਨਿੰਗ ਦੇ ਪੂਰੇ ਮੌਕੇ ਵੀ ਕੀਤੇ ਜਾਦੇ ਹਨ।ਉਨ੍ਹਾਂਨੇ ਕਿਹਾ ਕਿ ਸਿੱਖਿਆ ਪੂਰੀ ਹੋਣ ਉੱਤੇ ਵਿਦਿਆਰਥੀ, ਮਾਤਾ ਪਿਤਾ ਦੀ ਮੁੱਖ ਚਿੰਤਾ ਉਨ੍ਹਾਂ ਦੀ ਪਲੇਸਮੈਂਟ ਹੁੰਦੀ ਹੈ ਅਤੇ ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਦੀ ਪਲੇਸਮੈਂਟ ਸ਼ਹਿਰ ਦੇ ਨਾਮੀ ਹਾਸਪਿਟਲਜ਼ ਜਿਵੇਂ ਪਟੇਲ ਹਸਪਤਾਲ, ਟੈਗੋਰ ਹਸਪਤਾਲ, ਆਕਸਫੋਰਡ ਹਸਪਤਾਲ, ਅਪੈਕਸ ਹਸਪਤਾਲ, ਜੌਹਲ ਹਸਪਤਾਲ, ਮਾਣ ਮੈਡੀਸਿਟੀ ਆਦਿ ਵਿੱਚ 100% ਹੋ ਰਹੀ ਹੈ ਅਤੇ ਵਿਦਿਆਰਥੀ ਵਧੀਆ ਪੈਕੇਜ ਪ੍ਰਾਪਤ ਕਰ ਰਹੇ ਹਨ। ਸ਼੍ਰੀ ਚੋਪੜਾ ਨੇ ਜੀ.ਐਨ.ਐਮ ਵਿੱਚ ਸ਼ਾਨਦਾਰ ਕੈਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਆਪਣੀ ਸੀਟ ਬੁੱਕ ਕਰਵਾਉਣ ਨੂੰ ਕਿਹਾ।

No comments: