BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲੰਧਰ ਦੀ ਵੁਮੇਨ ਕ੍ਰਿਕੇਟ ਟੀਮ ਵਿੱਚ ਸੇਂਟ ਸੋਲਜਰ ਵਿਦਿਆਰਥਣ ਦੀ ਚੋਣ

ਜਲੰਧਰ 31 ਜੁਲਾਈ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੀ ਲੱਧੇਵਾਲੀ ਸਥਿਤ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੀ 11ਵੀਂ ਕਲਾਸ ਦੀ ਵਿਦਿਆਰਥਣ ਸਿਮਰਨਜੀਤ ਕੌਰ ਦਾ ਜੇਡੀਏ ਵਲੋਂ ਸ਼ਹਿਰ ਵਿੱਚ ਪੰਜ ਸਾਲ ਬਾਅਦ ਚੁਣੀ ਗਈ ਵੁਮੇਨ ਕ੍ਰਿਕੇਟ ਟੀਮ ਵਿੱਚ ਚੋਣ ਹੋਈ। ਵਿਦਿਆਰਥਣ ਦਾ ਹੌਂਸਲਾ ਵਧਾਉਣ ਅਤੇ ਅੱਗੇ ਵੱਧਣ ਲਈ ਪ੍ਰੇਰਿਤ ਕਰਣ ਲਈ ਸੇਂਟ ਸੋਲਜਰ ਗਰੁੱਪ ਵਲੋਂ ਸਨਮਾਨ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਦੱਸਿਆ ਕਿ ਵਿਦਿਆਰਥਣ ਸਿਮਰਨਜੀਤ ਨੇ ਜੀਡੀਸੀਏ ਦੀ ਕ੍ਰਿਕੇਟ ਟੀਮ ਵਿੱਚ ਸਥਾਨ ਪ੍ਰਾਪਤ ਕਰ ਨਾਮ ਚਮਕਾਇਆ ਹੀ ਹੈ ਇਸਤੋਂ ਪਹਿਲਾ ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ ਵਿੱਚ ਵੀ 10 ਸੀ.ਜ਼ੀ.ਪੀ.ਏ ਪ੍ਰਾਪਤ ਕਰ ਚੁੱਕੀ ਹੈ ਅਤੇ ਸਕੂਲ ਦੀ ਹਰ ਐਕਟਿਵਿਟੀ ਵਿੱਚ ਭਾਗ ਲੈਂਦੀ ਹੈ। ਚੇਅਰਮੈਨ ਅਨਿਲ ਚੋਪੜਾ ਨੇ ਵਿਦਿਆਰਥਣ ਦੇ ਪਿਤਾ ਵਰਿੰਦਰ ਸਿੰਘ ਅਤੇ ਮਾਤਾ ਮਨਦੀਪ ਕੌਰ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਵਿਦਿਆਰਥਣ ਨੂੰ ਹੁਣ ਜੇਡੀਸੀਏ ਵਲੋਂ ਕ੍ਰਿਕੇਟ ਦੀ ਟ੍ਰੇਨਿੰਘ ਦਿੱਤੀ ਜਾਵੇਗੀ ਅਤੇ ਵਿਦਿਆਰਥਣ ਟੀਮ ਦੇ ਨਾਲ ਸਟੇਟ ਲੇਵਲ ਉੱਤੇ ਖੇਡਗੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸੁਰਿੰਦਰ ਮੋਹਨ ਘਈ, ਵਿਦਿਆਰਥਣ ਦੀ ਮਾਤਾ ਮਨਦੀਪ ਕੌਰ ਮੌਜੂਦ ਰਹੀ।

No comments: