BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੋਕ ਸੜਕਾਂ ਤੇ ਕੂੜਾ ਸੁੱਟ ਕੇ ਆਪ ਹੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ

ਜਲੰਧਰ 1 ਜੁਲਾਈ (ਕਿਰਨਬੀਰ ਕੋਰ)- ਪੰਜਾਬ ਦੇ ਵਿੱਚ ਅੱਜਕੱਲ ਕੂੜੇ ਕੱਕਟ ਦੀ ਸਮਸਿਆ ਬਹੁਤ ਹੀ ਜ਼ਿਆਦਾ ਬਣ ਚੁੱਕੀ ਹੈ। ਲੋਕ ਹਰ ਥਾਂ ਤੇ ਆਪਣੀ ਮਰਜ਼ੀ ਨਾਲ ਕੂੜਾ ਸੁੱਟ ਦਿੰਦੇ ਹਨ, ਉਹ ਇਹ ਨਹੀਂ ਦੇਖਦੇ ਕਿ ਇੰਝ ਕਰਨ ਨਾਲ ਉਹਨਾ ਦਾ ਆਂਪਣਾ ਹੀ ਨੁਕਸਾਨ ਹੁੰਦਾ ਹੈ ਅਤੇ ਬਿਮਾਰੀਆਂ ਫ਼ੈਲਦੀਆਂ ਹਨ। ਜਦੋਂ ਅਸੀਂ ਜਲੰਧਰ ਦੇ ਕੋਟ ਬਾਬਾ ਦੀਪ ਸਿੰਘ ਸੋਡਲ ਰੋਡ ਵਿਖੇ ਰਾਹਗੀਰਾਂ ਕੋਲੋ ਪੁੱਛਿਆਂ ਅਤੇ ਉਹ ਕਹਿੰਦੇ ਹਨ ਕਿ ਕੂੜਾ ਕੱਕਟ ਨੂੰ ਇਸ ਰੋਡ ਉਤੇ ਸੁੱਟਣ ਵਿੱਚ ਮੋਹਲਿਆਂ ਵਾਲਿਆਂ ਦਾ ਬਹੁਤ ਵੱਡਾ ਹੱਥ ਹੈ ਉਹ ਜਾਨ ਬੁੱਝ ਕੇ ਇੱਥੇ ਕੂੜਾ ਕੱਕਟ ਸੁੱਟ ਦਿੰਦੇ ਹਨ। ਰਾਹਗੀਰਾਂ ਕੋਲੋਂ ਪੁੱਛਿਆ ਗਿਆ ਤਾਂ ਉਹ ਕਹਿੰਦੇ ਹਨ ਕਿ ਮਨ੍ਹਾ ਕਰਨ ਦੇ ਬਾਵਜੂਦ ਵੀ ਮੁਹੱਲੇ ਵਾਲੇ ਸਾਡੀ ਗੱਲ ਨਹੀਂ ਮੰਨਦੇ ਅਤੇ ਕੂੜਾ ਸੁੱਟਦੇ ਰਹਿੰਦੇ ਹਨ। ਜਿ੍ਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਕੂੜੇ ਕੱਕਟ ਨੂੰ ਉੱਥੇ ਹੀ ਸੁੱਟਣ ਦਿੱਤਾ ਜਾਵੇ ਜਿੱਥੇ ਉਸ ਦੀ ਜਗ੍ਹਾ ਹੈ।

No comments: