BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਡਾਕਟਰਸ ਦਿਵਸ

ਜਲੰਧਰ 1 ਜੁਲਾਈ (ਗੁਰਕੀਰਤ ਸਿੰਘ)- ਡਾਕਟਰ ਜਿਨ੍ਹਾਂ ਨੂੰ ਭਗਵਾਨ ਦਾ ਦੂਜਾ ਰੂਪ ਵੀ ਕਿਹਾ ਜਾਂਦਾ ਹੈ ਕਿਉਂਕਿ ਲੋਕਾਂ ਦਾ ਇਲਾਜ ਕਰ ਉਨ੍ਹਾਂਨੂੰ ਨਵੀਂ ਜਿੰਦਗੀ ਪ੍ਰਦਾਨ ਕਰਦੇ ਹਨ ਅਤੇ ਠੀਕ ਕਰਣ ਲਈ ਜੀਜਾਨ ਲਗਾ ਦਿੰਦੇ ਹਨ। ਡਾਕਟਰਸ ਦੇ ਇਸੇ ਜਜਬੇ ਨੂੰ ਸਲਾਮ ਕਰਦੇ ਹੋਏ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਵਿਸ਼ਵ ਡਾਕਟਰਸ ਦਿਵਸ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਜੀ.ਐਨ.ਐਮ ਵਿਦਿਆਰਥੀਆਂ ਅਮਨਦੀਪ, ਲਵਦੀਪ, ਸਨਦੀਪ, ਗੁਰਪਿੰਦਰ, ਦੀਪਿਕਾ, ਅਨੀਤਾ, ਮਨਦੀਪ, ਅੰਜਲੀ, ਮਨਜਿੰਦਰ, ਸੁਨੀਤਾ, ਆਦਿ ਨੇ ਭਾਗ ਲਿਆ। ਵਿਦਿਆਰਥੀਆਂ ਵਲੋਂ ਹੈਪੀ ਡਾਕਟਰਸ ਡੇ ਦਾ ਪੋਸਟਰ ਬਣਾ ਸਭ ਡਾਕਟਰਸ ਨੂੰ ਦਿਵਸ ਦੀ ਵਧਾਈ ਦਿੰਦੇ ਹੋਏ ਕੇਕ ਕੱਟ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾਇਅਤ ਅਤੇ ਆਪਣੇ ਆਪ ਨੂੰ ਡਾਕਟਰੀ ਖੇਤਰ ਵਿਚ ਹੋਣਵਿੱਚ ਗਰਵ ਮਹਿਸੂਸ ਕੀਤਾ। ਇਸਦੇ ਨਾਲ ਹੀ ਸਭ ਵਿਦਿਆਰਥੀਆਂ ਨੇ ਪੂਰੀ ਵਫਾਦਾਰੀ ਨਾਲ ਲੋਕਾਂ ਦੀ ਸੇਵਾ ਕਰਣ ਦੀ ਸੰਹੁ ਚੁੱਕੀ। ਪ੍ਰਿੰਸੀਪਲ ਸ਼੍ਰੀਮਤੀ ਸੇਠੀ ਨੇ ਕਿਹਾ ਕਿ ਡਾਕਟਰੀ ਖੇਤਰ ਹੀ ਇੱਕਮਾਤਰ ਅਜਿਹਾ ਖੇਤਰ ਹੈ ਜਿਸਦਾ ਮੰਤਵ ਬਿਨਾ ਕਿਸੇ ਲਾਲਚ ਦੇ ਲੋਕਾਂ ਦੀ ਸੇਵਾ ਕੀਤੀ ਜਾਦੀ ਹੈ।

No comments: