BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਨੇ ਕਿੰਗ ਖਾਨ ਨੂੰ ਜਬ ਹੈਰੀ ਮੈਟ ਸੇਜ਼ਲ ਲਈ ਦਿੱਤੀਆਂ ਸ਼ੁਭ ਕਾਮਨਾਵਾਂ

ਜਲੰਧਰ 14 ਜੁਲਾਈ (ਗੁਰਕੀਰਤ ਸਿੰਘ)- ਆਪਣੀ ਫਿਲਮ ਜਬ ਹੈਰੀ ਮੈਟ ਸੇਜ਼ਲ ਦੀ ਪ੍ਰਮੌਸ਼ਨ ਲਈ ਜਲੰਧਰ ਪਹੁੰਚੇ ਬਾਲੀਵੁਲ ਦੇ ਕਿੰਗ ਖਾਨ ਐਕਟਰ ਸ਼ਾਹਰੁਖ ਖਾਨ ਦਾ ਸਵਾਗਤ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਵਲੋਂ ਕੀਤਾ ਗਿਆ। ਜਿਸ ਵਿੱਚ ਸੇਂਟ ਸੋਲਜਰ ਵਲੋਂ ਸੇਂਟ ਸੋਲਜਰ ਗਰੁੱਪ ਦੀ ਵਾਇਸ ਚੇੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਐਮ.ਡੀ ਰਾਜਨ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਵਲੋਂ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਉਨਾਂ ਦੀ ਫਿਲਮ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਵਾਇਸ ਚੇਅਰਪਰਸਨ ਸ਼੍ਰੀਮਤੀ ਚੋਪੜਾ ਨੇ ਕਿੰਗ ਖਾਨ ਦੇ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਇੱਕ ਨਿਪੁਣ ਅਭਿਨੇਤਾ ਹੈ। ਉਨਾਂ ਨੇ ਕਾਮਨਾ ਕੀਤੀ ਕਿ ਕਿੰਗ ਖਾਨ ਦੀਆਂ ਜਿਵੇਂ ਪਹਿਲੀਆਂ ਫਿਲਮਾਂ ਸੁਪਰਹਿਟ ਜਾਂਦੀ ਹੈ ਉਸੇ ਤਰ੍ਹਾਂ ਜਬ ਹੈਰੀ ਮੈਟ ਸੇਜ਼ਲ ਵੀ ਸੁਪਰਹਿਟ ਰਹੇ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਕਿਉਂਕਿ ਇਸ ਫਿਲਮ ਦਾ ਕਾਫੀ ਹਿੱਸਾ ਪੰਜਾਬ ਵਿੱਚ ਸ਼ੂਟ ਕੀਤਾ ਗਿਆ ਹੈ ਜਿਸਦੇ ਨਾਲ ਇਸ ਫਿਲਮ ਨੂੰ ਪੰਜਾਬ ਵਿੱਚ ਵਧੀਆ ਰਿਸਪਾਂਸ ਮਿਲੇਗਾ।

No comments: